ਆਕਲੈਂਡ, (ਐੱਨ ਜੈੱਡ ਤਸਵੀਰ) ਔਕਲੈਂਡ ਦੇ ਸੁਹਾਵਨੇ ਮੌਸਮ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਦੌੜ ਉੱਤਰੀ ਔਕਲੈਂਡ ਦੇ ਡੈਵਨਪੋਰਟ ਖੇਤਰ ਤੋਂ ਸ਼ੁਰੂ ਹੋਈ ਅਤੇ ਕੁੱਲ 42 ਕਿਲੋਮੀਟਰ ਦੀ ਦੂਰੀ ਤੱਕ ਸੀ। ਲਗਭਗ 17,000 ਤੋਂ ਵੱਧ ਦੌੜਾਕਾਂ ਨੇ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਤੇ ਕੌਮਾਂ ਦੇ ਪ੍ਰਤਿਨਿਧੀਆਂ ਦੇ ਨਾਲ ਪੰਜਾਬੀ ਭਾਈਚਾਰੇ ਦੇ ਮੈਂਬਰ ਵੀ ਸ਼ਾਮਲ ਸਨ।
ਇਨ੍ਹਾਂ ਦੌੜਾਕਾਂ ਵਿੱਚੋਂ ਤਰਨਪ੍ਰੀਤ ਸਿੰਘ ਨੇ ਆਪਣੇ ਜਜ਼ਬੇ ਅਤੇ ਮਿਹਨਤ ਨਾਲ ਸਭ ਦਾ ਧਿਆਨ ਆਪਣੀ ਵੱਲ ਖਿੱਚਿਆ। ਤਰਨਪ੍ਰੀਤ, ਜੋ ਔਕਲੈਂਡ ਵਿੱਚ ਆਪਣਾ ਮਠਿਆਈ ਦਾ ਕਾਰੋਬਾਰ ਬੜੀ ਸਫਲਤਾ ਨਾਲ ਚਲਾ ਰਹੇ ਹਨ, ਨੇ ਆਪਣੇ ਵਿਅਸਤ ਜੀਵਨ ਵਿੱਚੋਂ ਸਮਾਂ ਕੱਢ ਕੇ ਇਸ ਮੈਰਾਥਨ ਵਿੱਚ ਹਿੱਸਾ ਲਿਆ ਅਤੇ ਆਪਣੇ ਸਮਰਪਣ ਦੀ ਮਿਸਾਲ ਪੇਸ਼ ਕੀਤੀ।
ਤਰਨਪ੍ਰੀਤ ਸਿੰਘ ਨੇ 21 ਕਿਲੋਮੀਟਰ ਦੀ ਦੌੜ ਸਿਰਫ਼ 2 ਘੰਟੇ 19 ਮਿੰਟ ਵਿੱਚ ਪੂਰੀ ਕਰਕੇ ਲਗਭਗ 17,000 ਦੌੜਾਕਾਂ ਵਿੱਚੋਂ 4000ਵੇਂ ਸਥਾਨ ‘ਤੇ ਪਹੁੰਚ ਹਾਸਲ ਕੀਤੀ। ਉਹਨਾਂ ਨੇ ਦੱਸਿਆ ਕਿ ਮੈਰਾਥਨ ਦੌਰਾਨ ਪੰਜਾਬੀ ਭਾਈਚਾਰੇ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਮਿਊਨਟੀ ਦਾ ਮਾਣ ਵਧਾਇਆ।
ਐੱਨਜੈੱਡ ਤਸਵੀਰ ਅਖਬਾਰ ਦੇ ਸੰਪਾਦਕ ਨਾਲ ਗੱਲਬਾਤ ਕਰਦਿਆਂ ਤਰਨਪ੍ਰੀਤ ਸਿੰਘ ਨੇ ਕਿਹਾ, “ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਆਪਣੀ ਕਮਿਊਨਟੀ ਦੀ ਨੁਮਾਇੰਦਗੀ ਕਰ ਸਕਿਆ। ਮੈਰਾਥਨ ਸਿਰਫ਼ ਇੱਕ ਖੇਡ ਨਹੀਂ, ਸਗੋਂ ਆਪਣੀ ਹੌਂਸਲੇ ਤੇ ਅਡਿੱਗਤਾ ਦੀ ਕਸੌਟੀ ਹੁੰਦੀ ਹੈ।”
ਤਰਨਪ੍ਰੀਤ ਨੇ ਅੱਗੇ ਕਿਹਾ ਕਿ ਉਹ ਅਗਲੇ ਸਾਲ ਦੀ ਮੈਰਾਥਨ ਵਿੱਚ ਪੂਰੇ 42 ਕਿਲੋਮੀਟਰ ਦੀ ਦੌੜ ਪੂਰੀ ਕਰਨ ਦਾ ਟੀਚਾ ਰੱਖਦੇ ਹਨ ਅਤੇ ਉਸ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਦਾ ਉਤਸ਼ਾਹ, ਸਮਰਪਣ ਤੇ ਖੇਡ ਪ੍ਰਤੀ ਜਜ਼ਬਾ ਨਾ ਸਿਰਫ਼ ਨੌਜਵਾਨਾਂ ਲਈ ਪ੍ਰੇਰਣਾ ਹੈ, ਸਗੋਂ ਪੰਜਾਬੀ ਭਾਈਚਾਰੇ ਲਈ ਗੌਰਵ ਦਾ ਵਿਸ਼ਾ ਵੀ ਹੈ।
ਤਰਨਪ੍ਰੀਤ ਸਿੰਘ ਨੇ 21 ਕਿਲੋਮੀਟਰ ਦੀ ਦੌੜ ਸਿਰਫ਼ 2 ਘੰਟੇ 19 ਮਿੰਟ ਵਿੱਚ ਪੂਰੀ ਕਰਕੇ ਲਗਭਗ 17,000 ਦੌੜਾਕਾਂ ਵਿੱਚੋਂ 4000ਵੇਂ ਸਥਾਨ ‘ਤੇ ਪਹੁੰਚ ਹਾਸਲ ਕੀਤੀ। ਉਹਨਾਂ ਨੇ ਦੱਸਿਆ ਕਿ ਮੈਰਾਥਨ ਦੌਰਾਨ ਪੰਜਾਬੀ ਭਾਈਚਾਰੇ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਮਿਊਨਟੀ ਦਾ ਮਾਣ ਵਧਾਇਆ।
ਪੰਜਾਬੀ ਦਰਪਣ ਨਾਲ ਗੱਲਬਾਤ ਕਰਦਿਆਂ ਤਰਨਪ੍ਰੀਤ ਸਿੰਘ ਨੇ ਕਿਹਾ, “ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਆਪਣੀ ਕਮਿਊਨਟੀ ਦੀ ਨੁਮਾਇੰਦਗੀ ਕਰ ਸਕਿਆ। ਮੈਰਾਥਨ ਸਿਰਫ਼ ਇੱਕ ਖੇਡ ਨਹੀਂ, ਸਗੋਂ ਆਪਣੀ ਹੌਂਸਲੇ ਤੇ ਅਡਿੱਗਤਾ ਦੀ ਕਸੌਟੀ ਹੁੰਦੀ ਹੈ।”