New Zealand

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਦੇ ਨਾਨਕਸਰ ਠਾਠ ਮੈਨੋਰੇਵਾ ਵਿਖੇ ਵਿਸ਼ੇਸ਼ ਦੀਵਾਨ।

ਨਿਊਜ਼ੀਲੈਂਡ ਔਕਲੈਂਡ 11 ਨਵੰਬਰ ( ਕੁਲਵੰਤ ਸਿੰਘ ਖੈਰਾਂਬਾਦੀ ) ਗੁਰਦੁਆਰਾ ਨਾਨਕਸਰ ਠਾਠ ਮੈਨੋਰੇਵਾ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਸਮਾਗਮ 10 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਉਲੀਕੇ ਗਏ ਹਨ। ਹਰ ਰੋਜ਼ ਸ਼ਾਮਾਂ ਦੇ ਦੀਵਾਨਾਂ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ ਅਤੇ ਕੀਰਤਨ ਦੀ ਹਾਜ਼ਰੀ ਭਰਦੇ ਜਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ਦਾ ਕੀਰਤਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਨਾਲ ਹੀ ਹਰ ਰੋਜ਼ ਸ਼ਾਮ ਨੂੰ ਗੁਰੂ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਵਿਚਾਰ ਵੀ ਗੁਰੂ ਪਿਆਰਿਆਂ ਵੱਲੋਂ ਕੀਤੀ ਜਾਂਦੀ ਹੈ। 21ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਰੰਭ ਕੀਤੇ ਜਾਣਗੇ ਜਿਨਾਂ ਦੇ ਭੋਗ 23 ਨਵੰਬਰ ਦਿਨ ਐਤਵਾਰ ਪਾਏ ਜਾਣਗੇ। ਅਤੇ 25 ਨਵੰਬਰ ਤੱਕ ਹਰ ਰੋਜ਼ ਦੇ ਦੀਵਾਨ ਲਗਾਤਾਰ ਚਲਦੇ ਰਹਿਣਗੇ।ਇਸ ਵਾਰੀ ਅਖੰਡ ਪਾਠ ਸਾਹਿਬ ਅਤੇ ਲੰਗਰ ਦੀ ਸੇਵਾ ਸੰਗਤਾਂ ਵੱਲੋਂ ਹੋਵੇਗੀ।
ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨਾਂ ਦੇ ਜੀਵਨ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤੇ 350 ਸਾਲਾ ਸ਼ਹੀਦੀ ਦਿਹਾੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਇਆ ਹੈ। ਉਨਾ ਸੰਗਤ ਨੂੰ ਬੇਨਤੀ ਕੀਤੀ ਕਿ ਜਿੰਨੀ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਘਰਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦੇ ਹਨ ਉਹ ਵੱਧ ਤੋਂ ਵੱਧ ਕਰਨ ਤਾ ਹਰਿ ਰੋਜ ਗੁਰਦੁਆਰਾ ਸਾਹਿਬ ਆ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ। ਜੋ ਵੀ ਸੰਗਤ ਸਹਿਜ ਪਾਠ ਕਰ ਸਕਦੀ ਹੈ ਉਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਹਿਜ ਪਾਠ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਨਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਆਓ ਸਾਰੇ ਰੱਲ ਮਿੱਲ ਕੇ ਤਨ ਮਨ ਧਨ ਨਾਲ ਸੇਵਾ ਕਰੀਏ ਅਤੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਈਏ।

Related posts

ਨੈਲਸਨ ‘ਚ ਖਸਰੇ ਦਾ ਇੱਕ ਹੋਰ ਕੇਸ ਪੁਸ਼ਟ — ਦੇਸ਼ ‘ਚ ਕੁੱਲ ਮਰੀਜ਼ 18 ਤੱਕ ਪਹੁੰਚੇ, ਨੈਲਸਨ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ

Gagan Deep

ਲਿਥੀਅਮ-ਆਇਨ ਬੈਟਰੀਆਂ ਨੂੰ ਆਕਲੈਂਡ ਕੌਂਸਲ ਜਾਣ-ਬੁੱਝ ਕੇ ਲਗਾ ਰਹੀ ਹੈ ਅੱਗ

Gagan Deep

ਲੇਬਰ ਪਾਰਟੀ ਐਂਡਰਸਨ ਦੀ ਨਵੀਂ ਭੂਮਿਕਾ ਨਾਲ ਸ਼ੈਡੋ ਕੈਬਨਿਟ ਵਿੱਚ ਫੇਰਬਦਲ ਕਰਨ ਦੀ ਤਿਆਰੀ ਵਿੱਚ

Gagan Deep

Leave a Comment