New Zealand

ਏਸ਼ੀਅਨ ਕਮਿਊਨਿਟੀ ਦੇ ਇਮੀਗਰੇਸ਼ਨ ਮਸਲਿਆਂ ਤੇ ਸਰਦਾਰ ਦਲਜੀਤ ਸਿੰਘ ਅਤੇ ਹੋਰ ਮੈਂਬਰਾਂ ਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨਾਲ ਹੋਈ ਗੱਲਬਾਤ।
ਨਿਊਜ਼ੀਲੈਂਡ ਔਕਲੈਂਡ 12 ਨਵੰਬਰ ( ਕੁਲਵੰਤ ਸਿੰਘ ਖੈਰਾਂਬਾਦੀ ) ਬੀਤੇ ਕੱਲ ਨਿਊਜ਼ੀਲੈਂਡ ਦੇ ਵੱਖ ਵੱਖ ਧਰਮਾਂ ਵੱਲੋਂ ਬਣਾਏ ਗਏ ( ਧਰਮ ਅਧਾਰਤ ਸਮੂਹ) ਦੇ ਮੈਂਬਰਾਂ ਵੱਲੋਂ ਸਰਕਾਰੀ ਨੇਤਾਵਾਂ ਅਤੇ ਸੰਸਦ ਮੈਂਬਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਲੱਗਭੱਗ ਪੂਰਾ ਦਿਨ ਇਹ ਮੀਟਿੰਗਾਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਮੰਤਰੀਆਂ ਨਾਲ ਹੁੰਦੀਆਂ ਰਹੀਆਂ । ਖਾਸ ਤੌਰ ਤੇ ਮਾਣਯੋਗ ਕ੍ਰਿਸਟੋਫਰ ਲਕਸਨ ਮੁੱਖ ਮੰਤਰੀ, ਮਾਨਯੋਗ ਡੇਵਿਡ ਸੀਮੌਰ ਉਪ ਪ੍ਰਧਾਨ ਮੰਤਰੀ, ਮਾਨਯੋਗ ਵਸਿੰਗਟਨ ਪੀਟਰਸ ਵਿਦੇਸ਼ ਮੰਤਰੀ, ਮਾਣਯੋਗ ਇਹ ਏਰਿਕਾ ਸਟੈਂਨਫੋਰਡ ਇਮੀਗ੍ਰੇਸ਼ਨ ਮੰਤਰੀ ਮਾਨਯੋਗ ਸਾਈਮਨ ਵਾਟਸ ਮਾਲ ਮੰਤਰੀ, MBIE ( ਕਾਰੋਬਾਰ ਨਵੀਨਤਾ ਅਤੇ ਰੁਜ਼ਗਾਰ ਮੰਤਰਾਲਾ) ਦੇ ਅਧਿਕਾਰੀਆਂ, ਸੰਸਦ ਮੈਂਬਰ ਰੀਮਾ ਨੀਕਲੇ ਟਾਕਾਨੀਨੀ, ਸੰਸਦ ਮੈਂਬਰ ਗ੍ਰੇਗ ਫਲੇਮਿੰਗ, ਸੰਸਦ ਮੈਂਬਰ ਪਰਮਜੀਤ ਪਰਮਾਰ, ਸੰਸਦ ਮੈਂਬਰ ਅਰੇਨਾ ਵਿਲੀਅਮਜ ਮੈਨੂੰਰੇਵਾ, ਸੰਸਦ ਮੈਂਬਰ ਕੈਬਰੀਨ ਵੈਡ ਹਾਕਸਬੇ, ਮਾਨਯੋਗ ਕੁਲੋਈ ਸਵਾਰ ਬਰਿਕ ਗਰੀਨ ਪਾਰਟੀ, ਮਾਣ ਜੋਗ ਮਰਾਮਾ ਡੇਵਿਡਸ਼ਨ ਗਰੀਨ ਪਾਰਟੀ ਦੇ ਸਹਿ ਨੇਤਾ ਦੇ ਨਾਲ ਧਰਮ ਅਧਾਰਤ ਸਮੂਹ ਨੇ ਵੱਖ ਵੱਖ ਮੁੱਦਿਆਂ ਤੇ ਗੱਲ ਕੀਤੀ।
ਖਾਸ ਤੌਰ ਤੇ ਸਰਦਾਰ ਦਲਜੀਤ ਸਿੰਘ ਜੀ ਨੇ ਇਮੀਗ੍ਰੇਸ਼ਨ ਮਸਲਿਆਂ ਤੇ ਗੱਲਬਾਤ ਕੀਤੀ। ਉਨਾਂ ਅੱਜ ਗੱਲਬਾਤ ਕਰਦੇ ਆਂ ਦੱਸਿਆ ਕਿ ਉਨਾਂ ਦਾ ਇਸ ਮੀਟਿੰਗ ਪ੍ਰਤੀ ਬਹੁਤ ਹੀ ਵਧੀਆ ਤਜਰਬਾ ਰਿਹਾ ਹੈ। ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਨੇ ਕਮਿਊਨਟੀਆਂ ਦੇ ਸਾਰੇ ਮਸਲਿਆਂ ਤੇ ਬਹੁਤ ਹੀ ਗੰਭੀਰਤਾ ਨਾਲ ਗੱਲਬਾਤ ਕੀਤੀ। ਵੱਖ-ਵੱਖ ਕਮਿਊਨਿਟੀਆਂ ਤੋਂ ਉਨਾਂ ਦੇ ਬੁਲਾਰਿਆਂ ਨੇ ਆਪਣੀ ਆਪਣੀ ਕਮਿਊਨਿਟੀ ਦੇ ਮਸਲਿਆਂ ਨੂੰ ਸਰਕਾਰ ਦੇ ਅੱਗੇ ਰੱਖਿਆ। ਨਿਊਜ਼ੀਲੈਂਡ ਦੀ ਸਰਕਾਰ ਦੇ ਮੰਤਰੀਆਂ ਨੇ ਸਾਰੇ ਮੱਸਿਆ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਸੁਣਿਆ। ਅਤੇ ਉਨਾਂ ਦੇ ਹੱਲ ਕਰਨ ਦਾ ਵਾਅਦਾ ਕੀਤਾ। ਸਰਦਾਰ ਦਲਜੀਤ ਸਿੰਘ ਵੱਲੋਂ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨਾਲ ਏਸ਼ੀਅਨ ਕਮਿਊਨਿਟੀ ਦੇ ਇਮੀਗ੍ਰੇਸ਼ਨ ਮਸਲਿਆਂ ਤੇ ਖਾਸ ਗੱਲਬਾਤ ਹੋਈ। ਸਰਦਾਰ ਦਲਜੀਤ ਸਿੰਘ ਦੇ ਨਾਲ ਸਰਦਾਰ ਰਨਵੀਰ ਸਿੰਘ ਲਾਲੀ (JP) ਵੀ ਉਨਾਂ ਦੇ ਨਾਲ ਸਾਰੀਆਂ ਮੀਟਿੰਗਾਂ ਵਿੱਚ ਸ਼ਾਮਿਲ ਰਹੇ[

ਇਮੀਗ੍ਰੇਸ਼ਨ – ਮੁੱਖ ਚਰਚਾ ਵਿਸ਼ੇ

1. ਸੱਭਿਆਚਾਰਕ ਤੌਰ ‘ਤੇ ਤੈਅ ਕੀਤੀਆਂ ਸ਼ਾਦੀਆਂ (Culturally Arranged Marriages)
• ਇਮੀਗ੍ਰੇਸ਼ਨ ਨੀਤੀਆਂ ਦੇ ਅੰਦਰ ਸੱਭਿਆਚਾਰਕ ਤੌਰ ‘ਤੇ ਤੈਅ ਕੀਤੀਆਂ ਸ਼ਾਦੀਆਂ ਦੀ ਪ੍ਰਕਿਰਿਆ ਦੀ ਸਮੀਖਿਆ ਅਤੇ ਸਹਾਇਤਾ ਕੀਤੀ ਜਾਵੇ।
• ਵੀਜ਼ਾ ਮੁਲਾਂਕਣ ਵਿੱਚ ਸੱਭਿਆਚਾਰਕ ਸਮਝ ਅਤੇ ਨਿਰਪੱਖਤਾ ਯਕੀਨੀ ਬਣਾਈ ਜਾਵੇ।

2. ਪ੍ਰੀਚਰਾਂ ਦੇ ਵੀਜ਼ਾ ਫੀਸ (Preachers Visa Fees)
• ਧਾਰਮਿਕ ਪ੍ਰੀਚਰਾਂ ਲਈ ਵੀਜ਼ਾ ਫੀਸ ਘਟਾਉਣ ਦਾ ਪ੍ਰਸਤਾਵ।
• ਉਦੇਸ਼: ਉਹਨਾਂ ਧਾਰਮਿਕ ਅਤੇ ਕਮਿਊਨਿਟੀ ਸੰਸਥਾਵਾਂ ਨੂੰ ਸਹਾਇਤਾ ਦੇਣਾ ਜੋ ਆਉਣ ਵਾਲੇ ਧਾਰਮਿਕ ਆਗੂਆਂ ‘ਤੇ ਨਿਰਭਰ ਕਰਦੀਆਂ ਹਨ।

3. ਮਾਪਿਆਂ ਦੇ ਵੀਜ਼ਾ ਲਈ ਆਮਦਨ ਦੀ ਹੱਦ (Parent Visa Income Threshold)
• ਸਪਾਂਸਰ ਦੀ ਆਮਦਨ ਦੀ ਹੱਦ ਨੂੰ ਘਟਾ ਕੇ ਘੱਟੋ-ਘੱਟ ਤਨਖ਼ਾਹ $23.50 ਪ੍ਰਤੀ ਘੰਟੇ ਦੇ ਬਰਾਬਰ ਕੀਤਾ ਜਾਵੇ।
• ਉਦੇਸ਼: ਪਰਿਵਾਰਕ ਮਿਲਾਪ ਨੂੰ ਪਰਵਾਸੀ ਕਮਿਊਨਿਟੀਆਂ ਲਈ ਵਧੇਰੇ ਸੌਖਾ ਬਣਾਉਣਾ।

4. ਸੀਮਤ ਉਦੇਸ਼ ਵੀਜ਼ਾ (LPV – Limited Purpose Visa)
• ਉਹਨਾਂ ਲਈ ਐਲ.ਪੀ.ਵੀ. ਜਾਰੀ ਕਰਨ ਦੀ ਸਿਫ਼ਾਰਸ਼ ਜਿਨ੍ਹਾਂ ਨੂੰ ਪਰਿਵਾਰਕ ਜਾਂ ਕਮਿਊਨਿਟੀ ਸਮਾਗਮਾਂ (ਜਿਵੇਂ ਅੰਤਿਮ ਸੰਸਕਾਰ, ਵਿਆਹ, ਸੱਭਿਆਚਾਰਕ ਸਮਾਗਮ) ਵਿੱਚ ਸ਼ਾਮਲ ਹੋਣਾ ਹੋਵੇ।
• ਇਸ ਨਾਲ ਕਮਿਊਨਿਟੀ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤੀ ਮਿਲੇਗੀ।

5. ਕਮਿਊਨਿਟੀਆਂ ਨਾਲ ਨੀਤੀ ‘ਤੇ ਸਲਾਹ-ਮਸ਼ਵਰਾ (Policy Consultation with Communities)
• ਨੀਤੀਆਂ ਲਾਗੂ ਕਰਨ ਤੋਂ ਪਹਿਲਾਂ ਕਮਿਊਨਿਟੀ ਪ੍ਰਤਿਨਿਧੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।
• ਇਸ ਨਾਲ ਸਰਕਾਰੀ ਏਜੰਸੀਆਂ, ਕਮਿਊਨਿਟੀਆਂ ਅਤੇ ਸਰਕਾਰ ਵਿਚਕਾਰ ਬਿਹਤਰ ਸਹਿਯੋਗ ਅਤੇ ਨਤੀਜੇ ਮਿਲਣਗੇ।

6. ਰਾਜਨੀਤਿਕ ਆਗੂਆਂ ਨਾਲ ਨਿਯਮਤ ਸੰਪਰਕ (Regular Engagement with Politicians)
• ਹਰ ਚਾਰ ਮਹੀਨੇ ਬਾਅਦ ਏਜੰਸੀਆਂ, ਕਮਿਊਨਿਟੀ ਗਰੁੱਪਾਂ ਅਤੇ ਰਾਜਨੀਤਿਕ ਆਗੂਆਂ ਵਿਚਕਾਰ ਨਿਯਮਤ ਮੀਟਿੰਗਾਂ ਕੀਤੀਆਂ ਜਾਣ।
• ਉਦੇਸ਼: ਇਮੀਗ੍ਰੇਸ਼ਨ ਮਾਮਲਿਆਂ ਵਿੱਚ ਸੰਚਾਰ, ਜ਼ਿੰਮੇਵਾਰੀ ਅਤੇ ਜਵਾਬਦੇਹੀ ਵਿੱਚ ਸੁਧਾਰ ਲਿਆਉਣਾ।

7. ਐਥਨਿਕ ਕਮਿਊਨਿਟੀਆਂ ਲਈ ਮੰਤਰਾਲਾ (Ministry for Ethnic Communities)
• ਪ੍ਰਤਿਨਿਧੀਆਂ ਨੇ ਐਥਨਿਕ ਕਮਿਊਨਿਟੀਆਂ ਲਈ ਮੰਤਰਾਲੇ ਨੂੰ ਜਾਰੀ ਰੱਖਣ ਦੀ ਮਹੱਤਤਾ ਉਤੇ ਜ਼ੋਰ ਦਿੱਤਾ।
• ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਮੰਤਰਾਲਾ ਖਤਮ ਨਹੀਂ ਕੀਤਾ ਜਾ ਰਿਹਾ ਅਤੇ ਇਹ ਐਥਨਿਕ ਕਮਿਊਨਿਟੀਆਂ ਦੀ ਸਹਾਇਤਾ ਲਈ ਕੰਮ ਕਰਦਾ ਰਹੇਗਾ।

Related posts

ਆਕਲੈਂਡ ਅਪਾਰਟਮੈਂਟ ਬਲਾਕ ‘ਚ ਅੱਗ ਲੱਗੀ

Gagan Deep

ਪੁਲਿਸ ਅਧਿਕਾਰੀ ਦੇ ਕੋਲ ਘਰੇਲੂ ਬੰਬ ਫਟਿਆ,

Gagan Deep

ਵਿਦਿਆਰਥੀ ਹੁਣ $12,000 ਤੱਕ ਦੀ ਫੀਸ ਮੁਆਫੀ ਦਾ ਦਾਅਵਾ ਕਰ ਸਕਣਗੇ, ਪਰ ਖਰਚ ਦੀ ਪ੍ਰਭਾਵਸ਼ੀਲਤਾ ‘ਤੇ ਸਵਾਲ

Gagan Deep

Leave a Comment