ਆਕਲੈਂਡ(ਐੱਨ ਜੈੱਡ ਤਸਵੀਰ) ਆਕਲੈਂਡ: ਭਾਰਤ ਸਰਕਾਰ ਨੇ ਮਿਸ ਮੁਆਨਪੁਈ ਸਾਇਵੀ ਨੂੰ ਨਿਊਜ਼ੀਲੈਂਡ ਲਈ ਭਾਰਤ ਦੀ ਨਵੀਂ ਹਾਈ ਕਮਿਸ਼ਨਰ (ਉੱਚਾਇਕ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਹੈ ਅਤੇ ਉਹ ਜਲਦੀ ਹੀ ਆਪਣਾ ਕਾਰਜਭਾਰ ਸੰਭਾਲਣਗੀਆਂ।
ਮੁਆਨਪੁਈ ਸਾਇਵੀ ਭਾਰਤੀ ਵਿਦੇਸ਼ ਸੇਵਾ ਦੀ ਅਨੁਭਵੀ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਵਿਦੇਸ਼ ਮੰਤਰਾਲੇ ਵਿੱਚ ਜੁਆਇੰਟ ਸਕੱਤਰੀ ਦੇ ਅਹੁਦੇ ‘ਤੇ ਸੇਵਾ ਨਿਭਾ ਰਹੀਆਂ ਹਨ। ਉਨ੍ਹਾਂ ਕੋਲ ਅੰਤਰਰਾਸ਼ਟਰੀ ਕੂਟਨੀਤੀ, ਨੀਤੀ-ਨਿਰਮਾਣ ਅਤੇ ਵਿਦੇਸ਼ੀ ਮਾਮਲਿਆਂ ਵਿੱਚ ਵਿਸ਼ਾਲ ਤਜਰਬਾ ਹੈ।
ਉਨ੍ਹਾਂ ਦੀ ਨਿਯੁਕਤੀ ਨਾਲ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਰਾਜਨੀਤਿਕ, ਵਪਾਰਕ, ਸਿੱਖਿਆ ਅਤੇ ਸਾਂਸਕ੍ਰਿਤਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਖਾਸ ਕਰਕੇ ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਸਮੁਦਾਇ ਨਾਲ ਸਬੰਧ ਹੋਰ ਗਹਿਰੇ ਹੋਣ ਦੀ ਸੰਭਾਵਨਾ ਹੈ।
ਕੂਟਨੀਤਿਕ ਮਾਹਿਰਾਂ ਦੇ ਅਨੁਸਾਰ, ਮੁਆਨਪੁਈ ਸਾਇਵੀ ਦਾ ਤਜਰਬਾ ਅਤੇ ਨੇਤ੍ਰਤਵ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਉਹ ਭਾਰਤ ਦੀ ਵਿਦੇਸ਼ ਨੀਤੀ ਦੇ ਲਕਸ਼ਾਂ ਨੂੰ ਅੱਗੇ ਵਧਾਉਣ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵਾਂ ਆਕਾਰ ਦੇਣ ਵਿੱਚ ਅਹੰਮ ਭੂਮਿਕਾ ਨਿਭਾਵਣਗੀਆਂ।
ਉੱਚਾਇਕ ਦੀ ਇਹ ਨਿਯੁਕਤੀ ਭਾਰਤ–ਨਿਊਜ਼ੀਲੈਂਡ ਰਿਸ਼ਤਿਆਂ ਵਿੱਚ ਇੱਕ ਮਹੱਤਵਪੂਰਕ ਕਦਮ ਵਜੋਂ ਵੇਖੀ ਜਾ ਰਹੀ ਹੈ।
Related posts
- Comments
- Facebook comments
