New Zealand

ਪ੍ਰੀ-ਸਕੂਲ ਬੱਚੇ ਨਾਲ ਸਖ਼ਤ ਵਰਤਾਅ, ਅਰਲੀ ਚਾਈਲਡਹੂਡ ਟੀਚਰ ਦੀ ਰਜਿਸਟਰੇਸ਼ਨ ਰੱਦ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਇੱਕ ਅਰਲੀ ਚਾਈਲਡਹੂਡ ਟੀਚਰ ਵੱਲੋਂ ਪ੍ਰੀ-ਸਕੂਲ ਬੱਚੇ ਨਾਲ ਸਖ਼ਤ ਅਤੇ ਗੈਰ-ਪੇਸ਼ੇਵਰ ਵਰਤਾਅ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੀਚਰ ਡਿਸ਼ਪਲਿਨਰੀ ਟ੍ਰਾਈਬਿਊਨਲ ਨੇ ਟੀਚਰ Kaaren Stewart ਨੂੰ ਗੰਭੀਰ ਬਦਸਲੂਕੀ ਦਾ ਦੋਸ਼ੀ ਕਰਾਰ ਦਿੰਦਿਆਂ ਉਸ ਦੀ ਟੀਚਿੰਗ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ।
ਟ੍ਰਾਈਬਿਊਨਲ ਅਨੁਸਾਰ, Stewart ਨੇ ਇੱਕ 4 ਸਾਲ ਦੇ ਬੱਚੇ ਨੂੰ ਬਾਂਹੋਂ ਫੜ ਕੇ ਜ਼ਬਰਦਸਤੀ ਘਸੀਟਿਆ ਅਤੇ ਉਸ ਨਾਲ ਅਣਉਚਿਤ ਤਰੀਕੇ ਨਾਲ ਪੇਸ਼ ਆਈ। ਇਸ ਘਟਨਾ ਨਾਲ ਬੱਚੇ ਨੂੰ ਡਰ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੁਣਵਾਈ ਦੌਰਾਨ Stewart ਨੇ ਦਲੀਲ ਦਿੱਤੀ ਕਿ ਉਸ ਸਮੇਂ ਉਹ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ ਅਤੇ ਬੱਚੇ ਦੀ ਹਿਲਜੁਲ ਕਾਰਨ ਇਹ ਸਥਿਤੀ ਬਣੀ। ਹਾਲਾਂਕਿ, ਟ੍ਰਾਈਬਿਊਨਲ ਨੇ ਇਹ ਦਲੀਲਾਂ ਖ਼ਾਰਜ ਕਰਦਿਆਂ ਕਿਹਾ ਕਿ ਟੀਚਰ ਦਾ ਵਿਹਾਰ ਪੇਸ਼ੇਵਰ ਮਰਯਾਦਾ ਦੇ ਖ਼ਿਲਾਫ਼ ਸੀ ਅਤੇ ਬਿਲਕੁਲ ਅਸਵੀਕਾਰਯੋਗ ਹੈ।
ਫੈਸਲੇ ਦੇ ਤਹਿਤ Stewart ਨੂੰ ਸਿਰਫ਼ ਰਜਿਸਟਰੇਸ਼ਨ ਤੋਂ ਹੀ ਵੰਜਿਤ ਨਹੀਂ ਕੀਤਾ ਗਿਆ, ਸਗੋਂ ਉਸ ਨੂੰ $20,121 ਦੇ ਕਾਨੂੰਨੀ ਖਰਚੇ ਭਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਟ੍ਰਾਈਬਿਊਨਲ ਨੇ ਆਪਣੇ ਫੈਸਲੇ ਵਿੱਚ ਜ਼ੋਰ ਦਿੰਦਿਆਂ ਕਿਹਾ ਕਿ ਛੋਟੇ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਸਭ ਤੋਂ ਉੱਚੀ ਤਰਜੀਹ ਹੈ ਅਤੇ ਇਸ ਤਰ੍ਹਾਂ ਦੇ ਵਿਹਾਰ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Related posts

ਪੁਲਿਸ ਦੇ ਰਾਡਾਰ ‘ਤੇ 3ਡੀ ਪ੍ਰਿੰਟਡ ਬੰਦੂਕ, ਲੱਗ ਸਕਦੀ ਹੈ ਪਾਬੰਦੀ

Gagan Deep

ਸ਼੍ਰੀ ਹਨੂੰਮਾਨ ਯੂਥ ਸੈਂਟਰ ਪ੍ਰੋਜੈਕਟ ਨਿਵੇਸ਼ਕਾਂ ਲਈ ਖੋਲ੍ਹਿਆ

Gagan Deep

ਨਿਊਜ਼ੀਲੈਂਡ ਦੀ ਆਰਥਿਕਤਾ ਉਮੀਦ ਨਾਲੋਂ ਵੀ ਮਾੜੀ ਹਾਲਤ ਵਿੱਚ

Gagan Deep

Leave a Comment