ਵੈਲਿੰਗਟਨ (ਐੱਨ ਜੈੱਡ ਤਸਵੀਰ) ਯੂਨਾਈਟਿਡ ਕਿੰਗਡਮ ਦੇ ਉੱਚ ਕਮਿਸ਼ਨਰ ਨੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਲੋਕਾਂ ਲਈ ਯੂਕੇ ਯਾਤਰਾ ਨਿਯਮਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਪੈਦਾ ਹੋਈ ਗਲਤਫਹਮੀ ’ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਦਾ ਮਕਸਦ ਸਰਹੱਦੀ ਸੁਰੱਖਿਆ ਪ੍ਰਣਾਲੀ ਨੂੰ ਡਿਜੀਟਲ ਬਣਾਉਣਾ ਹੈ, ਨਾ ਕਿ ਯਾਤਰੀਆਂ ਨੂੰ ਅਸੁਵਿਧਾ ਪਹੁੰਚਾਉਣਾ।
ਉੱਚ ਕਮਿਸ਼ਨਰ ਅਨੁਸਾਰ, 25 ਫ਼ਰਵਰੀ 2026 ਤੋਂ ਜਿਹੜੇ ਵਿਅਕਤੀ ਯੂਕੇ ਦੇ ਨਾਗਰਿਕ ਹਨ — ਭਾਵੇਂ ਉਹ ਦੋਹਰੀ ਨਾਗਰਿਕਤਾ ਹੀ ਕਿਉਂ ਨਾ ਰੱਖਦੇ ਹੋਣ — ਉਹ ਯੂਕੇ ਵਿੱਚ ਦਾਖ਼ਲ ਹੋਣ ਲਈ ਬ੍ਰਿਤਿਸ਼ ਪਾਸਪੋਰਟ ਜਾਂ Certificate of Entitlement ਦੀ ਲੋੜ ਹੋਵੇਗੀ। ਐਸੇ ਨਾਗਰਿਕ ETA (Electronic Travel Authority) ਦੇ ਆਧਾਰ ’ਤੇ ਯੂਕੇ ਯਾਤਰਾ ਨਹੀਂ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ETA ਪ੍ਰਣਾਲੀ ਸਿਰਫ਼ ਉਹਨਾਂ ਯਾਤਰੀਆਂ ਲਈ ਲਾਗੂ ਹੈ ਜੋ ਯੂਕੇ ਦੇ ਨਾਗਰਿਕ ਨਹੀਂ ਹਨ। ਹਾਲਾਂਕਿ, ਕਈ ਲੋਕਾਂ ਵਿੱਚ ਇਹ ਗਲਤਫਹਮੀ ਪੈਦਾ ਹੋ ਗਈ ਸੀ ਕਿ ਦੋਹਰੀ ਨਾਗਰਿਕ ਵੀ ETA ਰਾਹੀਂ ਯਾਤਰਾ ਕਰ ਸਕਦੇ ਹਨ, ਜਿਸ ਕਾਰਨ ਚਿੰਤਾ ਅਤੇ ਉਲਝਣ ਦਾ ਮਾਹੌਲ ਬਣਿਆ।
ਉੱਚ ਕਮਿਸ਼ਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਯਾਤਰਾ ਤੋਂ ਪਹਿਲਾਂ ਆਪਣੇ ਨਾਗਰਿਕਤਾ ਸਥਿਤੀ ਅਤੇ ਯਾਤਰਾ ਦਸਤਾਵੇਜ਼ਾਂ ਦੀ ਪੂਰੀ ਜਾਂਚ ਕਰ ਲੈਣ, ਤਾਂ ਜੋ ਹਵਾਈ ਅੱਡਿਆਂ ’ਤੇ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਨਿਯਮਾਂ ਬਾਰੇ ਜਾਣਕਾਰੀ ਜਨਤਕ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਇਸ ਸਬੰਧੀ ਹੋਰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।
Related posts
- Comments
- Facebook comments
