ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੇ ਮੇਅਰ ਵੇਅਨ ਬ੍ਰਾਊਨ ਨੇ ਕੇਂਦਰੀ ਸਰਕਾਰ ਵੱਲੋਂ ਕੌਂਸਲ ਰੇਟਾਂ ਦੇ ਵਾਧੇ ’ਤੇ ਕੈਪ ਲਗਾਉਣ ਦੇ ਪ੍ਰਸਤਾਵ ਦਾ ਖੁੱਲ੍ਹੇਆਮ ਮਜ਼ਾਕ ਉਡਾਇਆ ਹੈ। ਕੌਂਸਲ ਮੀਟਿੰਗ ਦੌਰਾਨ ਉਨ੍ਹਾਂ ਨੇ “RATES” ਲਿਖੀ ਟੋਪੀ ਅਤੇ ਬੇਕਡ ਬੀਨਜ਼ ਦਾ ਕੈਨ ਦਿਖਾ ਕੇ ਕਿਹਾ ਕਿ ਇਸ ਯੋਜਨਾ ਨਾਲ ਰੇਟਪੇਅਰਾਂ ਨੂੰ ਮਹੀਨੇ ਵਿੱਚ ਸਿਰਫ਼ ਇੱਕ ਕੈਨ ਬੀਨਜ਼ ਜਿੰਨੀ ਹੀ ਬਚਤ ਹੋਵੇਗੀ।
ਮੇਅਰ ਬ੍ਰਾਊਨ ਨੇ ਇਸ ਪ੍ਰਸਤਾਵ ਨੂੰ “ਬੇਮਤਲਬ” ਅਤੇ “ਵੈਲਿੰਗਟਨ ਤੋਂ ਆਇਆ ਗੈਰ-ਹਕੀਕਤੀ ਕਾਗਜ਼” ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪਾਬੰਦੀ ਨਾਲ ਕੌਂਸਲਾਂ ਦੇ ਅਸਲ ਖਰਚੇ ਘਟਣ ਦੀ ਬਜਾਏ ਕਰਜ਼ਾ ਵਧ ਸਕਦਾ ਹੈ ਅਤੇ ਜਰੂਰੀ ਸੇਵਾਵਾਂ ’ਤੇ ਅਸਰ ਪੈ ਸਕਦਾ ਹੈ।
ਦੂਜੇ ਪਾਸੇ, ਕੇਂਦਰੀ ਸਰਕਾਰ ਦਾ ਕਹਿਣਾ ਹੈ ਕਿ ਲੋਕ ਰੇਟਾਂ ਵਿੱਚ ਲਗਾਤਾਰ ਵਾਧੇ ਤੋਂ ਤੰਗ ਆ ਚੁੱਕੇ ਹਨ ਅਤੇ ਕੌਂਸਲਾਂ ਨੂੰ ਮੌਜੂਦਾ ਵਸਾਏਂ ਦੇ ਅੰਦਰ ਰਹਿ ਕੇ ਬਿਹਤਰ ਪ੍ਰਬੰਧ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਨੁਸਾਰ, ਇਹ ਕੈਪ ਰੇਟਪੇਅਰਾਂ ਨੂੰ ਰਾਹਤ ਦੇਣ ਲਈ ਲਿਆਂਦਾ ਜਾ ਰਿਹਾ ਹੈ।
ਸਰਕਾਰੀ ਪ੍ਰਸਤਾਵ ਮੁਤਾਬਕ, ਇਹ ਰੇਟ ਕੈਪ 1 ਜਨਵਰੀ 2027 ਤੋਂ ਲਾਗੂ ਹੋ ਸਕਦਾ ਹੈ, ਜਿਸ ਹੇਠ ਸਾਲਾਨਾ ਰੇਟ ਵਾਧਾ ਘੱਟੋ-ਘੱਟ 2 ਫੀਸਦੀ ਅਤੇ ਵੱਧੋ-ਵੱਧ 4 ਫੀਸਦੀ ਤੱਕ ਸੀਮਿਤ ਰਹੇਗਾ।
Related posts
- Comments
- Facebook comments
