ਆਕਲੈਂਡ (ਐੱਨ ਜੈੱਡ ਤਸਵੀਰ) ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜੀਲੈਂਡ ਵਲੋ ਅੱਜ ਬੌਂਬੇ ਗੁਰੂ ਘਰ ਆਕਲੈਂਡ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ ਬੌਂਬੇ ਹਿੱਲ, ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, ਗੁਰਦੁਆਰਾ ਬੇਗਮਪੁਰਾ ਸਾਹਿਬ, ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਹੈਸਟਿੰਗ ਨੇ ਸ਼ਮੂਲੀਅਤ ਕੀਤੀ। ਇਸ ਇਕੱਠ ਵਿੱਚ ਗੁਰਪਤਵੰਤ ਸਿੰਘ ਪੰਨੂ ਦੁਆਰਾ ਡਾਕਟਰ ਅੰਬੇਡਕਰ ਸਾਹਿਬ ਬਾਰੇ ਜੋ ਅਪਮਾਨ ਜਨਕ ਭਾਸ਼ਾ ਵਰਤੀ ਗਈ ਸੀ ਅਤੇ ਪਿੰਡ ਨੰਗਲ, ਫਿਲੌਰ ਵਿਖੇ ਡਾਕਟਰ ਅੰਬੇਡਕਰ ਸਾਹਿਬ ਦੇ ਸਟੈਚੂ ਉੱਪਰ ਅਪਮਾਨ ਜਨਕ ਸ਼ਬਦਾਂ ਨੂੰ ਲਿਖਿਆ ਗਿਆ ਸੀ, ਦਾ ਸਾਰੇ ਸਾਥੀਆਂ ਵੱਲੋਂ ਜੰਮ ਕੇ ਨਿੰਦਿਆ ਕੀਤੀ ਗਈ। ਸਾਰੇ ਸਾਥੀਆਂ ਵਲੋ ਪੰਨੂ ਨੂੰ ਚੇਤਾਵਨੀ ਦਿੱਤੀ ਗਈ ਕੇ ਉਹ ਆਪਣੀਆਂ ਇਨ੍ਹਾ ਘਟੀਆ ਹਰਕਤਾਂ ਤੋ ਬਾਜ ਆ ਜਾਵੇ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ ਵਲੋ ਸਭ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਨੰਗਲ ਵਿੱਚ ਦਿਨ ਰਾਤ ਧਰਨਾ ਲਗਾਇਆ ਗਿਆ ਜਿਸ ਦੇ ਸਿੱਟੇ ਵਜੋਂ ਪੁਲਿਸ ਦੁਆਰਾ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਗਿਆ। ਸਾਰੀਆਂ ਜਥੇਬੰਦੀਆਂ ਵਲੋ ਬਹੁਜਨ ਸਮਾਜ ਪਾਰਟੀ ਦਾ ਧੰਨਵਾਦ ਕੀਤਾ ਗਿਆ ਅਤੇ ਸ. ਅਵਤਾਰ ਸਿੰਘ ਕਰੀਮਪੁਰੀ ਨੂੰ ਮਿਲ ਰਹੀਆਂ ਧਮਕੀਆ ਦੀ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਉਨ੍ਹਾ ਦੀ ਸਿਕਓਰਿਟੀ ਨੂੰ ਰਿਵਿਊ ਕਰਕੇ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਹ ਵਾਰਦਾਤਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਵੇ ਨਹੀਂ ਤਾਂ ਇਸ ਦੇ ਬਹੁਤ ਮਾੜੇ ਨਤੀਜੇ ਭੋਗਣੇ ਪੈਣਗੇ।
Related posts
- Comments
- Facebook comments