ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਸਾਬਕਾ ਸੰਸਦ ਮੈਂਬਰ ਜੈਕੀ ਬਲੂ ਨੇ ਲਗਭਗ ਪੰਜ ਦਹਾਕਿਆਂ ਪੁਰਾਣਾ ਸਬੰਧ ਤੋੜਦਿਆਂ ਨੈਸ਼ਨਲ ਪਾਰਟੀ ਨੂੰ ਛੱਡ ਕੇ The Opportunities Party ਨਾਲ ਜੁੜਨ ਦਾ ਐਲਾਨ ਕਰ ਦਿੱਤਾ ਹੈ।
ਬਲੂ ਨੇ ਕਿਹਾ ਕਿ ਪੇ ਇਕਵਿਟੀ (ਸਮਾਨ ਤਨਖਾਹ) ਨਾਲ ਜੁੜੇ ਕਾਨੂੰਨੀ ਬਦਲਾਵਾਂ ਨੂੰ ਸਰਕਾਰ ਵੱਲੋਂ ਸੰਭਾਲਣ ਦੇ ਤਰੀਕੇ ਨਾਲ ਉਹ ਬਹੁਤ ਨਾਰਾਜ਼ ਹਨ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਦੇ ਅਨੁਸਾਰ ਇਸ ਕਾਨੂੰਨੀ ਸੋਧ ਕਾਰਨ ਲਗਭਗ 1.8 ਲੱਖ ਘੱਟ ਤਨਖਾਹ ਵਾਲੇ ਕਰਮਚਾਰੀਆਂ—ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ—ਦੇ ਹੱਕਾਂ ਨੂੰ ਨੁਕਸਾਨ ਪਹੁੰਚਿਆ ਹੈ।
ਹੁਣ ਬਲੂ Qiulae Wong ਦੀ ਅਗਵਾਈ ਵਾਲੀ ਪਾਰਟੀ ਵਿੱਚ ਸ਼ਾਮਲ ਹੋ ਕੇ ਉਸਦੀ ਮੈਨਟਰ ਵਜੋਂ ਕੰਮ ਕਰਨਗੀਆਂ ਅਤੇ ਪਾਰਟੀ ਦੀਆਂ ਭਵਿੱਖ ਦੀਆਂ ਰਾਜਨੀਤਿਕ ਯੋਜਨਾਵਾਂ ਵਿੱਚ ਆਪਣਾ ਤਜਰਬਾ ਸਾਂਝਾ ਕਰਨਗੀਆਂ। ਬਲੂ ਦਾ ਕਹਿਣਾ ਹੈ ਕਿ ਇਹ ਫੈਸਲਾ ਆਸਾਨ ਨਹੀਂ ਸੀ, ਪਰ ਉਹ ਮੰਨਦੀਆਂ ਹਨ ਕਿ ਘੱਟ ਤਨਖਾਹ ਵਾਲੇ ਕਰਮਚਾਰੀਆਂ ਲਈ ਨਿਆਂ ਦੀ ਲੜਾਈ ਜਾਰੀ ਰੱਖਣਾ ਜ਼ਰੂਰੀ ਹੈ।
Related posts
- Comments
- Facebook comments
