ਆਕਲੈਂਡ (ਐੱਨ ਜੈੱਡ ਤਸਵੀਰ) ਆਸਟ੍ਰੇਲੀਆ ਦੇ ਸਿਡਨੀ ਏਅਰਪੋਰਟ ‘ਤੇ ਵੱਡੀ ਕਾਰਵਾਈ ਦੌਰਾਨ ਲਗਭਗ 38 ਕਿਲੋਗ੍ਰਾਮ ਮੈਥਾਮਫੇਟਾਮੀਨ (ਮੇਥ) ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਨਿਊਜ਼ੀਲੈਂਡ ਦੀ ਇੱਕ ਮਹਿਲਾ ਸਮੇਤ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਦੋਵੇਂ ਮਹਿਲਾਵਾਂ ਸਿੰਗਾਪੁਰ ਤੋਂ ਉਡਾਨ ਰਾਹੀਂ ਸਿਡਨੀ ਪਹੁੰਚੀਆਂ ਸਨ। ਸਰਹੱਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ, ਜਿਸ ਦੌਰਾਨ ਸੂਟਕੇਸਾਂ ਵਿੱਚ ਤੌਲੀਆਂ ਦੇ ਹੇਠਾਂ ਵੈਕਿਊਮ-ਸੀਲ ਕੀਤੀਆਂ ਕਈ ਪੈਕਟਾਂ ਵਿੱਚ ਕਰੀਬ 38 ਕਿਲੋ ਮੇਥ ਲੁਕਾਈ ਹੋਈ ਮਿਲੀ।
ਇਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਆਸਟਰੇਲੀਅਨ ਬਾਡਰ ਫੋਰਸ ਨੇ ਤੁਰੰਤ ਕਾਰਵਾਈ ਕਰਦਿਆਂ ਕੇਸ ਆਸਟਰੇਲੀਅਨ ਫੈਡਰਲ ਫੋਰਸ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਦੋਵਾਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੋਵਾਂ ‘ਤੇ ਵਪਾਰਕ ਮਾਤਰਾ ਵਿੱਚ ਸਰਹੱਦੀ ਨਿਯੰਤਰਿਤ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਦੇ ਅਨੁਸਾਰ ਜੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ਾ ਆਸਟ੍ਰੇਲੀਆ ਵਿੱਚ ਵੱਡੇ ਪੱਧਰ ‘ਤੇ ਵੰਡਿਆ ਜਾ ਸਕਦਾ ਸੀ ਅਤੇ ਇਸਦੀ ਕੀਮਤ ਮਿਲੀਅਨ ਡਾਲਰ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਏਜੰਸੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਸਖ਼ਤ ਕਾਰਵਾਈ ਕਰ ਰਹੀਆਂ ਹਨ।
Related posts
- Comments
- Facebook comments
