New Zealand

ਇਰਾਨ–ਇਜ਼ਰਾਈਲ ਟਕਰਾਅ ਜਲਦ ਖ਼ਤਮ ਹੋ ਸਕਦਾ ਹੈ: ਵਿਦੇਸ਼ ਮੰਤਰੀ ਵਿਂਸਟਨ ਪੀਟਰਜ਼

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿਂਸਟਨ ਪੀਟਰਜ਼ ਨੇ ਕਿਹਾ ਹੈ ਕਿ ਈਰਾਨ ਅਤੇ ਇਸਰਾਈਲ ਵਿਚਕਾਰ ਚੱਲ ਰਹੇ ਤਣਾਅ ਦਾ ਅੰਤ ਲੋਕਾਂ ਦੀ ਉਮੀਦ ਨਾਲੋਂ ਕਾਫ਼ੀ ਜਲਦੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਸ ਟਕਰਾਅ ਦੇ ਲੰਮਾ ਖਿੱਚਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ।
ਪੀਟਰਜ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੰਗ ਬਾਰੇ ਬੇਸਮਝ ਅਟਕਲਾਂ ਲਗਾਉਣ ਦੀ ਬਜਾਏ ਧੀਰਜ ਰੱਖਿਆ ਜਾਵੇ ਅਤੇ ਸਥਿਤੀ ਨੂੰ ਸਮਝਦਾਰੀ ਨਾਲ ਦੇਖਿਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਮਿਲ ਰਹੀ ਜਾਣਕਾਰੀ ਮੁਤਾਬਕ ਇਰਾਨ ਦੀ ਫੌਜੀ ਸਮਰੱਥਾ ਪਹਿਲਾਂ ਨਾਲੋਂ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ, ਜਿਸ ਨਾਲ ਟਕਰਾਅ ਦੇ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।
ਇਹ ਸੰਘਰਸ਼ ਹੁਣ ਆਪਣੇ 11ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਇਸ ਦੌਰਾਨ ਇਰਾਨ ਅਤੇ ਲਿਬਨਾਨ ਵਿੱਚ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਕੁਝ ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਵਿਦੇਸ਼ ਮੰਤਰੀ ਨੇ ਇਸ ਗੱਲ ‘ਤੇ ਵੀ ਚਿੰਤਾ ਜਤਾਈ ਕਿ ਦੁਨੀਆ ਲਈ ਬਹੁਤ ਮਹੱਤਵਪੂਰਨ ਤੇਲ ਰਸਤਾ Strait of Hormuz ਇਸ ਟਕਰਾਅ ਕਾਰਨ ਕੇਂਦਰ ਵਿੱਚ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੇ ਲਗਭਗ 20 ਫੀਸਦੀ ਤੇਲ ਦੀ ਆਵਾਜਾਈ ਇਸ ਸਮੁੰਦਰੀ ਰਸਤੇ ਰਾਹੀਂ ਹੁੰਦੀ ਹੈ, ਇਸ ਲਈ ਇੱਥੇ ਪੈਦਾ ਹੋਣ ਵਾਲੀ ਕਿਸੇ ਵੀ ਅਸਥਿਰਤਾ ਦਾ ਪ੍ਰਭਾਵ ਵਿਸ਼ਵ ਭਰ ਦੀ ਅਰਥਵਿਵਸਥਾ ‘ਤੇ ਪੈ ਸਕਦਾ ਹੈ।
ਪੀਟਰਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਤਣਾਅ ਘਟਾਉਣ ਅਤੇ ਖੇਤਰ ਵਿੱਚ ਅਮਨ ਕਾਇਮ ਕਰਨ ਲਈ ਮਿਲ ਕੇ ਯਤਨ ਕਰੇ।

Related posts

ਨਿਊਜ਼ੀਲੈਂਡ ਸਰਕਾਰ ਵੱਲੋਂ ਨੌਜਵਾਨਾਂ ਲਈ ਨਵੇਂ ਨਿਯਮ — ਕੰਮ ਕਰਨ ‘ਤੇ ਮਿਲੇਗਾ $1000 ਬੋਨਸ

Gagan Deep

ਦੋਸ਼ਾਂ ਦੇ ਬਾਵਜੂਦ ਪੁਲਿਸ ਅਧਿਕਾਰੀ ਦੀ ਨੌਕਰੀ ਕਾਇਮ, ਕਾਰਵਾਈ ਤੋਂ ਬਚਿਆ

Gagan Deep

ਜੇਕਰ ਕਾਰਜਕਾਲ ਦੇ ਅੰਤ ਤੱਕ ਭਾਰਤ ਐਫਟੀਏ ਨਹੀਂ ਹੁੰਦਾ ਤਾਂ ਟੌਡ ਮੈਕਕਲੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ

Gagan Deep

Leave a Comment