New Zealand

ਪੈਟਰੋਲ ਕੀਮਤਾਂ ਵਾਜਬ ਰੱਖਣ ਲਈ ਫਿਊਲ ਕੰਪਨੀਆਂ ਨੂੰ ਚੇਤਾਵਨੀ, ਕਾਮਰਸ ਕਮਿਸ਼ਨ ਰੱਖ ਰਹੀ ਨਿਗਰਾਨੀ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਮੁਕਾਬਲਾ ਨਿਗਰਾਨ ਸੰਸਥਾ ਨਿਊ ਨਿਊਜੀਲੈਂਡ ਕਾਮਰਸ ਕਮਿਸ਼ਨ ਨੇ ਦੇਸ਼ ਦੀਆਂ ਫਿਊਲ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਿਆਇਕ ਅਤੇ ਵਾਜਬ ਰੱਖੀਆਂ ਜਾਣ। ਕਮਿਸ਼ਨ ਨੇ ਕਿਹਾ ਹੈ ਕਿ ਉਹ ਫਿਊਲ ਮਾਰਕੀਟ ‘ਤੇ ਨਜ਼ਰ ਰੱਖ ਰਹੀ ਹੈ ਅਤੇ ਜੇ ਕਿਸੇ ਕੰਪਨੀ ਵੱਲੋਂ ਬਿਨਾਂ ਵਾਜਬ ਕਾਰਨ ਕੀਮਤਾਂ ਵਧਾਈਆਂ ਗਈਆਂ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ।
ਕਮਿਸ਼ਨ ਦੇ ਕਮਿਸ਼ਨਰ ਬਰੇਨ ਚੈਪਲ ਨੇ ਕਿਹਾ ਕਿ ਮੱਧ-ਪੂਰਬ ਵਿੱਚ ਚੱਲ ਰਹੇ ਤਣਾਅ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਆ ਰਿਹਾ ਹੈ। ਹਾਲਾਂਕਿ ਇਸ ਸਥਿਤੀ ਦਾ ਗਲਤ ਫਾਇਦਾ ਚੁੱਕ ਕੇ ਸਥਾਨਕ ਮਾਰਕੀਟ ਵਿੱਚ ਗੈਰ-ਵਾਜਬ ਤਰੀਕੇ ਨਾਲ ਕੀਮਤਾਂ ਵਧਾਉਣਾ ਠੀਕ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਕਮਿਸ਼ਨ ਪੈਟਰੋਲ ਦੀਆਂ ਕੀਮਤਾਂ ਨੂੰ ਸਿੱਧੇ ਤੌਰ ‘ਤੇ ਨਿਰਧਾਰਤ ਨਹੀਂ ਕਰਦੀ, ਪਰ ਉਸਦੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣ ਦੀ ਹੈ ਕਿ ਮਾਰਕੀਟ ਪਾਰਦਰਸ਼ੀ ਅਤੇ ਨਿਆਇਕ ਤਰੀਕੇ ਨਾਲ ਕੰਮ ਕਰੇ। ਇਸ ਲਈ ਫਿਊਲ ਕੰਪਨੀਆਂ ਦੀ ਕੀਮਤ ਨੀਤੀ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਕਮਿਸ਼ਨ ਨੇ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਵੱਖ-ਵੱਖ ਪੈਟਰੋਲ ਪੰਪਾਂ ਦੀਆਂ ਕੀਮਤਾਂ ਦੀ ਤੁਲਨਾ ਕਰਕੇ ਸਸਤਾ ਵਿਕਲਪ ਚੁਣਣ। ਅਧਿਕਾਰੀਆਂ ਮੁਤਾਬਕ ਜਾਗਰੂਕ ਖਪਤਕਾਰ ਮਾਰਕੀਟ ਵਿੱਚ ਮੁਕਾਬਲੇ ਨੂੰ ਵਧਾਉਂਦੇ ਹਨ ਅਤੇ ਇਸ ਨਾਲ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਮਿਲਦੀ ਹੈ।
ਕਾਮਰਸ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਜੇ ਮਾਰਕੀਟ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤ ਪ੍ਰਥਾ ਸਾਹਮਣੇ ਆਉਂਦੀ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।

Related posts

ਉਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਜਿਨ੍ਹਾਂ ਕਾਰਨ 2019 ‘ਚ ਮਸਜਿਦ ‘ਤੇ ਹਮਲਾ ਹੋਇਆ- ਕ੍ਰਿਸਟੋਫਰ ਲਕਸਨ

Gagan Deep

ਡੈਸਟੀਨੀ ਚਰਚ ਦੇ ਸਾਬਕਾ ਯੂਥ ਆਗੂ ਨੂੰ ਮੁੰਡਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ 6 ਸਾਲ ਦੀ ਕੈਦ

Gagan Deep

ਹਾਈਡ੍ਰੋਸੇਫਲਸ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਛੋਟਾ ਦਿਮਾਗ ਇੰਪਲਾਂਟ

Gagan Deep

Leave a Comment