ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਵਿੱਚ ਇੱਕ ਕੂਰੀਅਰ ਡਰਾਈਵਰ ਦੀ ਹੱਤਿਆ ਮਾਮਲੇ ਵਿੱਚ ਚੌਕਾਉਂਦਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਇੱਕ ਵਿਅਕਤੀ ‘ਤੇ ਦੋਸ਼ ਹੈ ਕਿ ਉਹ ਖਾਸ ਤੌਰ ‘ਤੇ ਅਮਰੀਕਾ ਤੋਂ ਨਿਊਜ਼ੀਲੈਂਡ ਆਇਆ, ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਵਾਪਸ ਅਮਰੀਕਾ ਚਲਾ ਗਿਆ।
ਜਾਂਚ ਅਨੁਸਾਰ ਇਸ ਮਾਮਲੇ ਵਿੱਚ ਦੋਸ਼ੀ ਦੀ ਪਛਾਣ Tanginoa Pahulu Tangi ਵਜੋਂ ਹੋਈ ਹੈ। ਉਸ ‘ਤੇ ਅਗਸਤ 2024 ਵਿੱਚ 59 ਸਾਲਾ ਕੂਰੀਅਰ ਡਰਾਈਵਰ Tuipulotu Vi ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੰਗਠਿਤ ਅਪਰਾਧ ਨਾਲ ਜੁੜੀ ਹੋ ਸਕਦੀ ਹੈ ਅਤੇ ਸੰਭਵ ਹੈ ਕਿ ਮਾਰੇ ਗਏ ਵਿਅਕਤੀ ਅਸਲ ਨਿਸ਼ਾਨਾ ਵੀ ਨਾ ਹੋਣ।
ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਤਲ ਤੋਂ ਬਾਅਦ ਮੁਲਜ਼ਮ ਮੁੜ ਅਮਰੀਕਾ ਚਲਾ ਗਿਆ। ਉੱਥੇ ਉਸ ‘ਤੇ ਕੈਲੀਫੋਰਨੀਆ ਵਿੱਚ ਇੱਕ ਹੋਰ ਗੋਲੀਬਾਰੀ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ ਸਮੇਤ ਕਈ ਗੰਭੀਰ ਦੋਸ਼ ਲੱਗੇ ਹੋਏ ਹਨ ਅਤੇ ਉਹ ਇਸ ਵੇਲੇ ਅਮਰੀਕਾ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।
ਅਦਾਲਤ ਵੱਲੋਂ ਇਸ ਮਾਮਲੇ ਨਾਲ ਜੁੜੀਆਂ ਕੁਝ ਜਾਣਕਾਰੀਆਂ ‘ਤੇ ਪਹਿਲਾਂ ਰੋਕ ਲਗਾਈ ਗਈ ਸੀ, ਪਰ ਹੁਣ ਕੁਝ ਪਾਬੰਦੀਆਂ ਹਟਣ ਤੋਂ ਬਾਅਦ ਮਾਮਲੇ ਦੇ ਹੋਰ ਵੇਰਵੇ ਸਾਹਮਣੇ ਆਏ ਹਨ। ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।
Related posts
- Comments
- Facebook comments
