ਆਕਲੈਂਡ (ਐੱਨ ਜੈੱਡ ਤਸਵੀਰ) ਇਨਵਰਕਾਰਗਿਲ ਵਿੱਚ ਤੇਜ਼ ਰਫ਼ਤਾਰ ਕਾਰ ਨਾਲ ਪੁਲਿਸ ਤੋਂ ਭੱਜਿਆ ਪੰਜਾਬੀ ਨੌਜਵਾਨ, ਕਾਰ ਵਿੱਚ ਇੱਕ ਸਾਲ ਦੀ ਬੱਚੀ ਵੀ ਸੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਰਿਹਾਇਸ਼ੀ ਇਲਾਕਿਆਂ ਵਿੱਚ ਬੇਹੱਦ ਤੇਜ਼ ਰਫ਼ਤਾਰ ਨਾਲ ਕਾਰ ਦੌੜਾਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਲਗਭਗ 125 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਉਸ ਵੇਲੇ ਕਾਰ ਵਿੱਚ ਉਸ ਦੀ ਇੱਕ ਸਾਲ ਦੀ ਧੀ ਵੀ ਮੌਜੂਦ ਸੀ।
30 ਸਾਲਾ ਜਸਮੀਤ ਧਾਰੀਵਾਲ ਨੇ ਇਨਵਰਕਾਰਗਿਲ ਜਿਲ੍ਹਾ ਅਦਾਲਤ ਵਿੱਚ ਆਡੀਓ-ਵਿਜ਼ੂਅਲ ਲਿੰਕ ਰਾਹੀਂ ਪੇਸ਼ ਹੋ ਕੇ ਆਪਣੇ ਖ਼ਿਲਾਫ਼ ਲੱਗੇ ਕਈ ਦੋਸ਼ਾਂ ਨੂੰ ਮੰਨ ਲਿਆ। ਉਸ ‘ਤੇ ਬੱਚੇ ਨਾਲ ਲਾਪਰਵਾਹੀ, ਪੁਲਿਸ ਹਿਰਾਸਤ ਤੋਂ ਭੱਜਣਾ, ਖਤਰਨਾਕ ਅਤੇ ਲਾਪਰਵਾਹ ਡਰਾਈਵਿੰਗ, ਇਨਫੋਰਸਮੈਂਟ ਅਧਿਕਾਰੀ ਦੇ ਸੰਕੇਤ ਦੇ ਬਾਵਜੂਦ ਨਾ ਰੁਕਣਾ (ਤੀਜੀ ਜਾਂ ਇਸ ਤੋਂ ਵੱਧ ਵਾਰ), ਜ਼ਮਾਨਤ ਦੀ ਉਲੰਘਣਾ ਅਤੇ ਬਿਨਾਂ ਲਾਇਸੈਂਸ ਡਰਾਈਵ ਕਰਨ ਦੇ ਦੋਸ਼ ਲੱਗੇ ਹਨ।
ਅਦਾਲਤ ਵਿੱਚ ਦੱਸਿਆ ਗਿਆ ਕਿ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਰਿਹਾਇਸ਼ੀ ਸੜਕਾਂ ‘ਤੇ ਬਹੁਤ ਤੇਜ਼ੀ ਨਾਲ ਕਾਰ ਚਲਾ ਰਿਹਾ ਸੀ। ਇੱਕ ਮੌਕੇ ‘ਤੇ ਤੇਜ਼ ਰਫ਼ਤਾਰ ਕਾਰਨ ਵਾਹਨ ਸੜਕ ਤੋਂ ਉੱਛਲ ਵੀ ਗਿਆ, ਜਿਸ ਨਾਲ ਕਾਰ ਵਿੱਚ ਬੈਠੀ ਬੱਚੀ ਦੀ ਜਾਨ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਗਿਆ।
ਪੁਲਿਸ ਦੇ ਮੁਤਾਬਕ, ਦੋਸ਼ੀ ਪਹਿਲਾਂ ਤੋਂ ਹੀ ਹੋਰ ਮਾਮਲਿਆਂ ਵਿੱਚ ਜ਼ਮਾਨਤ ‘ਤੇ ਸੀ। ਜਨਵਰੀ ਮਹੀਨੇ ਵਿੱਚ ਮੈਨਕਾਉ ਜਿਲਾ ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ‘ਤੇ ਹਾਜ਼ਰ ਨਾ ਹੋਣ ਕਾਰਨ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।
ਅਦਾਲਤ ਵੱਲੋਂ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਦੌਰਾਨ ਸਜ਼ਾ ਬਾਰੇ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।
Related posts
- Comments
- Facebook comments
