ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ਦੇ ਇਕ ਲੈਂਡਸਕੇਪਰ ਦੀ ਯੂਕੇ ਵਿੱਚ ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਉਸ ਦੀ ਵਿਧਵਾ ਨੇ ਬਿਜਲੀ ਕੰਪਨੀ ਖ਼ਿਲਾਫ਼ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਹਿਚਾਣ Blair Campbell (35) ਵਜੋਂ ਹੋਈ ਹੈ, ਜੋ 2022 ਵਿੱਚ ਯੂਕੇ ਵਿੱਚ ਲੈਂਡਸਕੇਪਿੰਗ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮਾਰੇ ਗਏ ਸਨ। ਜਾਣਕਾਰੀ ਮੁਤਾਬਕ ਉਹ ਇੱਕ ਘਰ ਦੇ ਨੇੜੇ ਬੂਟਿਆਂ ਦੀ ਕਟਾਈ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਅਣਜਾਣੇ ਵਿੱਚ ਇੱਕ ਬਿਜਲੀ ਵਾਲੀ ਤਾਰ ਕੱਟ ਦਿੱਤੀ, ਜੋ ਨੇੜਲੇ ਸਬਸਟੇਸ਼ਨ ਨਾਲ ਜੁੜੀ ਹੋਈ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਖਤਰੇ ਬਾਰੇ ਚੇਤਾਵਨੀ ਦੇਣ ਵਾਲੇ ਬੋਰਡ ਮੋਟੀ ਬੇਲਾਂ ਨਾਲ ਢੱਕੇ ਹੋਏ ਸਨ, ਜਿਸ ਕਾਰਨ ਕੰਮ ਕਰ ਰਹੇ ਮਜ਼ਦੂਰ ਨੂੰ ਸੰਭਾਵਿਤ ਖਤਰੇ ਦੀ ਜਾਣਕਾਰੀ ਨਹੀਂ ਮਿਲੀ।
ਹੁਣ ਮ੍ਰਿਤਕ ਦੀ ਪਤਨੀ Tina Liu-Campbell ਨੇ ਬਿਜਲੀ ਕੰਪਨੀ SP Manweb PLC ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕੰਪਨੀ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਗਈ, ਜਿਸ ਕਾਰਨ ਇਹ ਦੁਖਦਾਈ ਹਾਦਸਾ ਵਾਪਰਿਆ।
ਵਕੀਲਾਂ ਦਾ ਕਹਿਣਾ ਹੈ ਕਿ ਜੇ ਸਬਸਟੇਸ਼ਨ ਇਲਾਕੇ ਦੀ ਸਹੀ ਸੰਭਾਲ ਕੀਤੀ ਜਾਂਦੀ ਅਤੇ ਚੇਤਾਵਨੀ ਬੋਰਡ ਸਾਫ਼ ਦਿੱਖਦੇ, ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ। ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਜਾਰੀ ਹੈ।
Related posts
- Comments
- Facebook comments
