ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ Mataura ਸ਼ਹਿਰ ਵਿੱਚ ਇੱਕ ਵਿਲੱਖਣ ਮਿਸਾਲ ਸਾਹਮਣੇ ਆਈ ਹੈ, ਜਿੱਥੇ ਇੱਕ ਪੁਰਾਣੀ ਚਰਚ ਦੀ ਇਮਾਰਤ ਨੂੰ ਬਦਲ ਕੇ ਮਸਜਿਦ ਅਤੇ ਕਮਿਊਨਿਟੀ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਮਸਜਿਦ ਹੁਣ ਸਥਾਨਕ ਮੁਸਲਿਮ ਭਾਈਚਾਰੇ ਲਈ ਨਾ ਸਿਰਫ਼ ਇਬਾਦਤ ਦਾ ਸਥਾਨ ਹੈ, ਸਗੋਂ ਸਮਾਜਿਕ ਇਕੱਠ ਦਾ ਮਹੱਤਵਪੂਰਨ ਕੇਂਦਰ ਵੀ ਬਣ ਚੁੱਕੀ ਹੈ।
2018 ਵਿੱਚ ਤਿਆਰ ਕੀਤੀ ਗਈ ਇਹ ਮਸਜਿਦ ਸਾਊਥਲੈਂਡ ਖੇਤਰ ਦੀ ਇਕੱਲੀ ਅਜਿਹੀ ਥਾਂ ਹੈ, ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ। ਇੱਥੇ ਕਰੀਬ 25 ਮੈਂਬਰ ਹਨ, ਜੋ ਵੱਖ-ਵੱਖ ਦੇਸ਼ਾਂ ਤੋਂ ਆ ਕੇ ਇਸ ਇਲਾਕੇ ਵਿੱਚ ਵਸੇ ਹੋਏ ਹਨ। ਇਹ ਲੋਕ ਕਈ ਵਾਰ ਦੂਰ-ਦੁਰੱਤੇ ਇਲਾਕਿਆਂ ਤੋਂ ਵੀ ਇੱਥੇ ਆ ਕੇ ਧਾਰਮਿਕ ਰਸਮਾਂ ਅਦਾ ਕਰਦੇ ਹਨ।
ਮਸਜਿਦ ਦੇ ਇਮਾਮ Haji Zamberi Matyunus ਨੇ ਦੱਸਿਆ ਕਿ ਇਹ ਮਸਜਿਦ ਪਿੰਡੂ ਇਲਾਕੇ ਵਿੱਚ ਰਹਿੰਦੇ ਮੁਸਲਿਮਾਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਨੇੜਲੇ ਵੱਡੇ ਸ਼ਹਿਰਾਂ ਵਿੱਚ ਹੀ ਹੋਰ ਮਸਜਿਦਾਂ ਮੌਜੂਦ ਹਨ।
ਇਸ ਮਸਜਿਦ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ ਧਾਰਮਿਕ ਕੇਂਦਰ ਨਹੀਂ, ਸਗੋਂ ਇੱਕ ਕਮਿਊਨਿਟੀ ਹੱਬ ਵਜੋਂ ਵੀ ਕੰਮ ਕਰਦੀ ਹੈ। ਇੱਥੇ ਲੋਕ ਇਕੱਠੇ ਹੋ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ ਅਤੇ ਨਵੇਂ ਆਏ ਲੋਕਾਂ ਨੂੰ ਸਹਾਰਾ ਦਿੰਦੇ ਹਨ। ਸਥਾਨਕ ਤੌਰ ‘ਤੇ ਕਈ ਮੈਂਬਰ ਮੀਟ ਉਦਯੋਗ ਨਾਲ ਜੁੜੇ ਹੋਏ ਹਨ, ਜਿੱਥੇ ਹਲਾਲ ਮੀਟ ਦੀ ਤਿਆਰੀ ਹੁੰਦੀ ਹੈ, ਜੋ ਦੇਸ਼ ਦੀ ਅਰਥਵਿਵਸਥਾ ਵਿੱਚ ਵੀ ਯੋਗਦਾਨ ਪਾਉਂਦੀ ਹੈ।
ਇਹ ਮਸਜਿਦ ਮਾਤਾਊਰਾ ਵਰਗੇ ਛੋਟੇ ਸ਼ਹਿਰ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਦੇ ਮਿਲਾਪ ਦੀ ਪ੍ਰਤੀਕ ਬਣ ਗਈ ਹੈ, ਜਿੱਥੇ ਲੋਕ ਇਕ ਦੂਜੇ ਨਾਲ ਜੁੜ ਕੇ ਆਪਣੀ ਪਹਿਚਾਣ ਅਤੇ ਏਕਤਾ ਨੂੰ ਮਜ਼ਬੂਤ ਕਰ ਰਹੇ ਹਨ।
Related posts
- Comments
- Facebook comments
