New Zealand

ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਦੇ ਜਨਰਲ ਇਜਲਾਸ ‘ਚ ਅਗਲੇ ਦੋ ਸਾਲਾਂ ਲਈ ਕਮੇਟੀ ਦੀ ਚੋਣ

ਆਕਲੈਂਡ (ਐੱਨ ਜੈੱਡ ਤਸਵੀਰ) ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਨੇ ਆਪਣੇ ਜਨਰਲ ਇਜਲਾਸ ਵਿੱਚ ਅਗਲੇ ਦੋ ਸਾਲਾਂ ਲਈ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ। ਇਹ ਕਮੇਟੀ ਸਾਲ 2024-2026 ਲਈ ਚੁਣੀ ਗਈ ਹੈ।

ਇਸ ਮੌਕੇ ਕਰਤਾਰ ਸਿੰਘ ਨੂੰ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਚੁਣਿਆ ਗਿਆ ਹੈ
ਕਰਤਾਰ ਸਿੰਘ ਪਿਛਲੇ 25 ਸਾਲ ਤੋ ਸੰਸਥਾ ਦੇ ਮੈਬਰ ਹਨ ਅਤੇ ਧਾਰਮਿਕ ਸ਼ਖ਼ਸੀਅਤ ਹਨ।ਅਗਲੇ ਦੋ ਸਾਲ ਲਈ ਕਰਤਾਰ ਸਿੰਘ ਪ੍ਰਧਾਨ ਹੋਣਗੇ।ਇਸੇ ਤਰਾਂ ਲਾਲੀ ਰਣਵੀਰ ਸਿੰਘ ਨੂੰ ਸਕੱਤਰ ਜਨਰਲ ਨਿਯੁਕਤ ਚੁਣਿਆ ਗਿਆ ।ਸਿੱਖ ਹੈਰੀਟੇਜ ਸਕੂਲ ਬੋਰਡ ਦਾ ਪ੍ਰਧਾਨ ਬੀਬੀ ਮਨਦੀਪ ਕੌਰ ਮਿਨਹਾਸ ਨੂੰ ਚੁਣਿਆ ਗਿਆ ਹੈ । ਜਿਕਰਯੋਗ ਹੈ ਕਿ ਇਸ ਸਕੂਲ ਵਿੱਚ 900 ਬੱਚੇ ਪੜਦੇ ਹਨ ਅਤੇ ਬੀਬੀ ਮਨਦੀਪ ਕੌਰ ਬੈਕ ਆਫ ਨਿਊਜੀਲੈਡ ਵਿੱਚ ਕੰਮ ਕਰਦੇ ਹਨ ।ਬੀਬੀ ਕੁਲਜੀਤ ਕੌਰ ਚੇਅਰਪਰਸਨ ਨਿਯੁਕਤ ਕੀਤੇ ਗਏ ਹਨ

ਇਸ ਤੋਂ ਇਲਾਵਾ ਕਮਲਜੀਤ ਸਿੰਘ ਰਾਣੇਵਾਲ ਨੂੰ ਅਗਲੇ ਦੋ ਸਾਲ ਲਈ ਸਪੋਰਟਸ ਦਾ ਪ੍ਰਧਾਨ ਚੁਣਿਆ ਅਤੇ ਸੁਖਦੇਵ ਸਿੰਘ ਮਾਨ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਗੁਰਬਾਜ ਸਿੰਘ ਵਾਈਸ ਪ੍ਰਧਾਨ ਬਣੇ ਹਨ ।
ਅਸਵਿੰਦਰ ਸਿੰਘ ਭੱਟੀ ਨੂੰ ਸੁਸਾਇਟੀ ਵਲੋ ਚਲਾਏ ਜਾ ਰਹੇ ਚਾਲਡ ਚਾਇਸ ਦਾ ਪ੍ਰਧਾਨ ਅਤੇ ਗੁਰਬਾਜ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ

Related posts

ਨੈਲਸਨ ਪੁਲਿਸ ਅਧਿਕਾਰੀ ਲਿਨ ਫਲੇਮਿੰਗ ਦੀ ਹੱਤਿਆ ਦੇ ਦੋਸ਼ੀ ਦਾ ਨਾਮ ਹੈਡਨ ਟਾਸਕਰ ਵਜੋਂ ਨਾਮਜ਼ਦ

Gagan Deep

ਕ੍ਰਾਈਸਟਚਰਚ ਅਤੇ ਟੌਰੰਗਾ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ‘ਦਸਤਾਰ ਦਿਵਸ’

Gagan Deep

ਮਾਨਸਿਕ ਰੋਗੀ ਨੇ ਕ੍ਰਾਈਸਟਚਰਚ ‘ਚ 83 ਸਾਲਾ ਔਰਤ ਦਾ ਕਤਲ ਕਰਨ ਦੀ ਗੱਲ ਕਬੂਲੀ

Gagan Deep

Leave a Comment