ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਪਹੁੰਚੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਦਾ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਪਾਪਾਟੋਏਟੋਏ ਵਿਖੇ ਤਹਿ ਦਿਲੋਂ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਨਿਊਜ਼ੀਲੈਂਡ ਵਿੱਚ ਰਹਿੰਦੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਆਗੂਆਂ ਨੇ ਇਕੱਠੇ ਹੋ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਨਿਊਜ਼ੀਲੈਂਡ ਪਹੁੰਚਣ ‘ਤੇ ਜੀ ਆਇਆਂ ਕਿਹਾ। ਸਾਰੇ ਹੀ ਵਕਤਾਵਾਂ ਨੇ ਜਸਬੀਰ ਸਿੰਘ ਗੜ੍ਹੀ ਵੱਲੋਂ ਪੰਜਾਬ ਵਿੱਚ ਰਹਿ ਕੇ ਕੀਤੇ ਸਮਾਜਿਕ ਅਤੇ ਲੋਕ-ਭਲਾਈ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰਪਾਉ ਭੇਂਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਮੋਹਨਪਾਲ ਸਿੰਘ ਬਾਠ, ਹਰਦਿਆਲ ਸਿੰਘ, ਬਚਨ ਸਿੰਘ ਲਾਲੀ,ਬੀਰ ਖਾਰ,ਬੇਅੰਤ ਸਿੰਘ ਜਡੌਰ, ਕੁਲਵੰਤ ਮਿਨਹਾਸ.ਮਹੇਸ਼ ਬਿੰਦਰਾ, ਜੋਗਾ ਸਿੰਘ, ਹਰਗੋਬਿੰਦ ਸੇਖੋਪੁਰੀਆ, ਹਰਨਾਮ ਸਿੰਘ ਗੋਲੀਅਨ, ਅਜੀਤ ਪਰਮਾਰ, ਬਲਬੀਰ ਸਿੰਘ ਬਸਰਾ, ਗੁਰਦੁਆਰਾ ਦਸਮੇਸ਼ ਦਰਬਾਰ ਦੇ ਪ੍ਰਧਾਨ ਮਨਜੀਤ ਸਿੰਘ ਬਾਠ, ਹਰਜੀਤ ਸਿੰਘ ਵਾਲੀਆ, ਹਰਦੀਪ ਸਿੰਘ ਬਸਰਾ ਅਤੇ ਕੁਲਵਿੰਦਰ ਝਾਮਟ ਸਮੇਤ ਕਈ ਹੋਰ ਮਾਣਯੋਗ ਸੱਜਣ ਵੀ ਮੌਜੂਦ ਸਨ।
ਇਸ ਤਰ੍ਹਾਂ ਇਹ ਸਮਾਗਮ ਭਰਾਵਾਂਚਾਰੇ, ਸਤਿਕਾਰ ਅਤੇ ਪੰਜਾਬੀ ਸੱਭਿਆਚਾਰ ਦੀ ਇੱਕ ਖੂਬਸੂਰਤ ਝਲਕ ਵਜੋਂ ਸਾਹਮਣੇ ਆਇਆ।
Related posts
- Comments
- Facebook comments
