New Zealand

ਗੁਰਜੀਤ ਕਤਲ ਮਾਮਲਾ: ਦੋਸ਼ੀ ਰਾਜਿੰਦਰ ਸਿੰਘ ਦੀ ਪਤਨੀ ਵੱਲੋਂ ਸਬੂਤ ਨਸ਼ਟ ਕਰਨ ਦੇ ਦੋਸ਼ ਕਬੂਲ

ਆਕਲੈਂਡ (ਐੱਨ ਜੈੱਡ ਤਸਵੀਰ) ਡੂਨੀਡਿਨ ਵਿੱਚ ਹੋਏ ਗੁਰਜੀਤ ਸਿੰਘ ਕਤਲ ਮਾਮਲੇ ਨਾਲ ਜੁੜੀ ਇੱਕ ਮਹੱਤਵਪੂਰਨ ਪੇਸ਼ਰਫ਼ਤ ਸਾਹਮਣੇ ਆਈ ਹੈ। ਦੋਸ਼ੀ ਰਾਜਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਸਬੂਤ ਨਸ਼ਟ ਕਰਨ ਨਾਲ ਸੰਬੰਧਿਤ ਦੋਸ਼ ਕਬੂਲ ਕਰ ਲਏ ਹਨ।
ਜਾਣਕਾਰੀ ਅਨੁਸਾਰ, ਰਾਜਿੰਦਰ ਸਿੰਘ ਨੂੰ 2024 ਵਿੱਚ ਗੁਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਜੂਰੀ ਟ੍ਰਾਇਲ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸਦੀ ਸਜ਼ਾ ਬੁੱਧਵਾਰ ਨੂੰ ਹਾਈ ਕੋਰਟ ਵਿੱਚ ਸੁਣਾਈ ਜਾਣੀ ਹੈ।
ਇਸ ਦੌਰਾਨ, ਗੁਰਪ੍ਰੀਤ ਕੌਰ ਦੀ ਭੂਮਿਕਾ ਉਸ ਵੇਲੇ ਸਾਹਮਣੇ ਆਈ ਜਦੋਂ ਉਸਨੇ ਅਦਾਲਤ ਵਿੱਚ “ਇਨਸਾਫ ਵਿੱਚ ਰੁਕਾਵਟ ਪੈਦਾ ਕਰਨ” (perverting the course of justice) ਦੇ ਦੋਸ਼ ਕਬੂਲ ਕਰ ਲਏ। ਪੁਲਿਸ ਮੁਤਾਬਕ, ਜਦੋਂ ਉਹ ਉਸਦੇ ਕੰਮ ਵਾਲੀ ਥਾਂ ‘ਤੇ ਗਏ, ਤਾਂ ਗੁਰਪ੍ਰੀਤ ਨੇ ਟਾਇਲਟ ਜਾਣ ਦੀ ਇਜਾਜ਼ਤ ਲਈ। ਬਾਅਦ ਵਿੱਚ ਬਾਥਰੂਮ ਦੀ ਤਲਾਸ਼ੀ ਦੌਰਾਨ ਕੂੜੇਦਾਨ ਵਿੱਚ ਰਾਜਿੰਦਰ ਦੇ ਜੁੱਤੇ ਲੁਕਾਏ ਹੋਏ ਮਿਲੇ।
ਕਰਾਊਨ ਪ੍ਰੋਸੀਕਿਊਟਰ ਨੇ ਦੱਸਿਆ ਕਿ ਜੁੱਤਿਆਂ ‘ਤੇ ਮਿਲੇ ਕੱਚ ਦੇ ਬਹੁਤ ਬਾਰੀਕ ਟੁਕੜੇ ਕਤਲ ਵਾਲੀ ਥਾਂ ‘ਤੇ ਟੁੱਟੇ ਕੱਚ ਨਾਲ ਮੇਲ ਖਾਂਦੇ ਸਨ। ਇਸ ਤੋਂ ਇਲਾਵਾ, ਘਰ ਅਤੇ ਲੱਕੜੀ ਦੇ ਡੈਕ ‘ਤੇ ਮਿਲੇ ਖੂਨ ਨਾਲ ਭਰੇ ਪੈਰਾਂ ਦੇ ਨਿਸ਼ਾਨਾਂ ਦੀ ਤੁਲਨਾ ਵੀ ਜੁੱਤਿਆਂ ਨਾਲ ਕੀਤੀ ਗਈ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਗੁਰਪ੍ਰੀਤ ਕੌਰ ਨੇ ਇਹ ਜੁੱਤੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਦੀ ਸਜ਼ਾ ਜੁਲਾਈ ਵਿੱਚ ਸੁਣਾਈ ਜਾਵੇਗੀ, ਜਦਕਿ ਉਹ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹੈ।
ਇਸ ਮਾਮਲੇ ਨੇ ਕਤਲ ਦੀ ਜਾਂਚ ਦੌਰਾਨ ਸਬੂਤਾਂ ਨਾਲ ਛੇੜਛਾੜ ਦੇ ਗੰਭੀਰ ਪੱਖ ਨੂੰ ਉਜਾਗਰ ਕੀਤਾ ਹੈ।

Related posts

ਐੱਨਜੈੱਡ ਇਮੀਗ੍ਰੇਸ਼ਨ ਦੀ ਵੱਡੀ ਗਲਤੀ,ਅਪਰਾਧੀਆਂ ਵਾਂਗ ਹੱਥਕੜ੍ਹੀਆਂ ਲਾ ਕੇ ਭਾਰਤ ਭੇਜਿਆ ਪੰਜਾਬੀ,ਹੁਣ ਮੰਗੀ ਮਾਫੀ

Gagan Deep

ਵਿਦੇਸ਼ ਵਿੱਚ ਵਜ਼ਨ ਘਟਾਉਣ ਦੀ ਸਰਜਰੀ ਬਾਅਦ ਕੀਵੀ ਮਹਿਲਾ ਦਾ ਪੂਰਾ ਪੇਟ ਹਟਾਉਣਾ ਪਿਆ

Gagan Deep

ਕੋਈ ਸਾਥੀ ਨਹੀਂ, ਕੋਈ ਸਮੱਸਿਆ ਨਹੀਂ: ਕੀ ਭਵਿੱਖ ਵਿੱਚ ਲੋਕ ਆਪਣੇ ਨਾਲ ਬੱਚੇ ਕਿਵੇਂ ਪੈਦਾ ਕਰਨ ਦੇ ਯੋਗ ਹੋ ਜਾਣਗੇ?

Gagan Deep

Leave a Comment