ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ਇਮੀਗ੍ਰੇਸ਼ਨ ਵਿਭਾਗ ਦੀ ਵੱਡੀ ਇੱਕ ਗਲਤੀ ਸਾਹਮਣੇ ਆਈ ਹੈ, ਗਲਤ ਤਰੀਕੇ ਨਾਲ ਡਿਪੋਰਟ ਕੀਤੀ ਗਏ ਇੱਕ ਭਾਰਤੀ ਨਾਗਰਿਕ ਨੂੰ ਹੁਣ ਮੁੜ ਨਿਊਜ਼ੀਲੈਂਡ ਲਿਆਂਦਾ ਜਾ ਰਿਹਾ ਹੈ। ਉਹ ਵੀ ਸਿੱਧੇ ਟੈਕਸ ਪੇਅਰ ਦੇ ਪੈਸਿਆਂ ਨਾਲ।
ਮਾਮਲਾ ਨਵਦੀਪ ਸਿੰਘ ਧੀਮਾਨ ਦਾ ਹੈ, ਮੰਗਲਵਾਰ ਨੂੰ ਉਸਨੂੰ ਜ਼ਬਰਦਸਤੀ ਭਾਰਤ ਭੇਜ ਦਿੱਤਾ ਗਿਆ ਸੀ, ਪਰ ਕੇਵਲ ਤਿੰਨ ਦਿਨਾਂ ਬਾਅਦ ਹੀ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਗਲਤੀ ਮੰਨੀ ਤੇ ਮਾਫੀ ਮੰਗੀ, ਤੇ ਹੁਣ ਉਹਦੀ ਟਿਕਟ ਦਾ ਖਰਚਾ ਵੀ ਉਹ ਖੁਦ ਹੀ ਭਰੇਗੀ। ਨਵਦੀਪ ਸਿੰਘ ਦੇ ਵਕੀਲ ਸ਼ਰਨ ਕੌਰ ਨੇ ਦੋਸ਼ ਲਗਾਇਆ ਹੈ ਕਿ ਵਿਭਾਗ ਨੇ ਨਾ ਸਿਰਫ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਕੀਤੀ ਬਲਕਿ ਉਸਦੇ ਮੁਅਕਲ ਦੇ ਬਿੱਲ ਆਫ ਰਾਈਟ ਦੇ ਅਧਿਕਾਰਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ। ਕਾਨੂੰਨ ਅਨੁਸਾਰ ਕਿਸੇ ਵੀ ਵਿਅਕਤੀ ਨੂੰ 42 ਦਿਨਾਂ ਦੀ ਅਪੀਲ ਕਰਨ ਦਾ ਹੱਕ ਹੈ। ਪਰ ਇਮੀਗ੍ਰੇਸ਼ਨ ਨੇ ਗਲਤੀ ਕਰਦਿਆਂ ਉਸ ਨੂੰ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਡਿਪੋਰਟ ਕਰ ਦਿੱਤਾ। ਵਕੀਲ ਦਾ ਕਹਿਣਾ ਹੈ ਕਿ ਨਾ ਮੰਤਰੀ ਦਾ ਦਫਤਰ ਤੇ ਨਾ ਹੀ ਓਮਵਰਸਮੈਨ ਨੇ ਕੋਈ ਦਖਲ ਦਿੱਤਾ। ਇਸ ਕਰਕੇ ਹੁਣ ਸਵਾਲ ਖੜੇ ਹੋ ਰਹੇ ਹਨ ਕਿ, ਆਖਰ ਇਹ ਗਲਤੀ ਕਿੰਨੀ ਵਾਰ ਹੋ ਚੁੱਕੀ ਹੈ। ਹੁਣ ਵਿਭਾਗ ਨੇ ਮਾਫੀ ਮੰਗ ਕੇ ਨਵਦੀਪ ਨੂੰ ਤਿੰਨ ਮਹੀਨਿਆਂ ਦਾ ਵਿਜਟਰ ਵੀਜ਼ਾ ਦੇ ਦਿੱਤਾ ਹੈ ਤੇ ਉਸਦੀ ਅਪੀਲ ਦੀ ਘੜੀ ਮੁੜ ਸੈਟ ਕਰ ਦਿੱਤੀ ਹੈ। ਇਧਰ ਨਵਦੀਪ ਸਿੰਘ ਨੇ ਕਿਹਾ ਹੈ ਕਿ 35 ਸਾਲ ਵਿੱਚ ਕਦੇ ਉਸਨੇ ਹੱਥਕੜੀ ਨਹੀਂ ਪਾਈ, ਪਰ ਇਸ ਵਾਰ ਉਸ ਨਾਲ ਅਪਰਾਧੀਆਂ ਵਾਂਗ ਟਰੀਟ ਕੀਤਾ ਗਿਆ ਉਹ ਬਹੁਤ ਸ਼ਰਮਿੰਦਾ ਹੋਇਆ ਤੇ ਉਸਨੂੰ ਲੱਗਦਾ ਸੀ ਕਿ ਸ਼ਾਇਦ ਉਸਨੂੰ ਨਿਸ਼ਾਨਾ ਇਸਨੇ ਬਣਾਇਆ ਗਿਆ ਹੈ ਕਿ ਉਹ ਇੱਕ ਭਾਰਤੀ ਹੈ। ਇਹ ਘਟਨਾ ਇਮੀਗਰੇਸ਼ਨ ਵਿਭਾਗ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕਰ ਰਹੀ ਹੈ।
Related posts
- Comments
- Facebook comments
