New Zealand

ਹੈਮਿਲਟਨ ਦੇ ਗੁਰਦੁਆਰੇ ‘ਚ ਪਹੁੰਚੇ ਪ੍ਰਧਾਨ ਮੰਤਰੀ, ਲੰਗਰ ਸੇਵਾ ‘ਚ ਲਿਆ ਹਿੱਸਾ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ ਹੈਮਿਲਟਨ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਦਾ ਦੌਰਾ ਕਰਦਿਆਂ ਸਿੱਖ ਭਾਈਚਾਰੇ ਨਾਲ ਰਲ ਕੇ ਸਮਾਂ ਬਿਤਾਇਆ।
ਦੌਰੇ ਦੌਰਾਨ ਉਨ੍ਹਾਂ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਸੰਗਤ ਨਾਲ ਗੱਲਬਾਤ ਕਰਦਿਆਂ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਸੇਵਾ ਭਾਵਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੰਗਰ ਹਾਲ ਦਾ ਵੀ ਦੌਰਾ ਕੀਤਾ, ਜਿੱਥੇ ਉਹ ਸੇਵਾਦਾਰਾਂ ਦੇ ਨਾਲ ਰਸੋਈ ਵਿੱਚ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਖੁਦ ਰਸੋਈ ਘਰ ਵਿੱਚ ਮਿੱਠਾ ਤਿਆਰ ਕਰਨ ਦੀ ਸੇਵਾ ਵਿੱਚ ਹਿੱਸਾ ਲਿਆ, ਜਿਸਨੂੰ ਸੰਗਤ ਵੱਲੋਂ ਕਾਫ਼ੀ ਸਰਾਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਿਆਂ ਵਿੱਚ ਕੀਤੀ ਜਾਣ ਵਾਲੀ ਨਿਸ਼ਕਾਮ ਸੇਵਾ ਸਮਾਜ ਵਿੱਚ ਇਕਤਾ, ਸਹਿਯੋਗ ਅਤੇ ਸਮਾਨਤਾ ਦਾ ਸੁਨੇਹਾ ਦਿੰਦੀ ਹੈ।
ਸਥਾਨਕ ਸਿੱਖ ਭਾਈਚਾਰੇ ਵੱਲੋਂ ਇਸ ਦੌਰੇ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਮਤਾਬਕ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਸਿੱਖ ਸੰਸਥਾ ਨਾਲ ਜੁੜਨਾ ਅਤੇ ਸੇਵਾ ਵਿੱਚ ਹਿੱਸਾ ਲੈਣਾ ਭਾਈਚਾਰੇ ਲਈ ਮਾਣ ਦੀ ਗੱਲ ਹੈ।
ਇਹ ਦੌਰਾ ਨਾ ਸਿਰਫ਼ ਧਾਰਮਿਕ ਸਾਂਝ ਦਾ ਪ੍ਰਤੀਕ ਬਣਿਆ, ਸਗੋਂ ਵੱਖ-ਵੱਖ ਸੰਸਕ੍ਰਿਤੀਆਂ ਵਿੱਚ ਆਪਸੀ ਸਮਝ ਅਤੇ ਸਨਮਾਨ ਨੂੰ ਵੀ ਮਜ਼ਬੂਤ ਕਰਨ ਵੱਲ ਇੱਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Related posts

ਪੰਜ ਸਾਲ ਫੀਸ ਨਾ ਭਰਨ ਵਾਲੇ ਪਿਤਾ ਨੂੰ ਟ੍ਰਿਬਿਊਨਲ ਨੇ ਸੁਣਾਈ ਸਜ਼ਾ, ਸਕੂਲ ਨੂੰ $6500 ਅਦਾ ਕਰਨ ਦਾ ਹੁਕਮ

Gagan Deep

ਨਿਊਜ਼ੀਲੈਂਡ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤੇ ਗਏ ਯਾਤਰੀਆਂ ਦਾ ਕੀ ਹੁੰਦਾ ਹੈ?

Gagan Deep

ਵੀਜ਼ਾ ਉਲੰਘਣਾ ਮਾਮਲੇ ‘ਚ NZICA ਦੀ ਸਖ਼ਤ ਅਪੀਲ, ਇਮੀਗ੍ਰੇਸ਼ਨ ਨਾਲ ਪੂਰਾ ਸਹਿਯੋਗ ਕਰਨ ਦੀ ਹਦਾਇਤ

Gagan Deep

Leave a Comment