New Zealand

ਆਕਲੈਂਡ ‘ਚ ਕੂਰੀਅਰ ਕੰਪਨੀ ਨੂੰ ਝਟਕਾ, ਕਰਮਚਾਰੀਆਂ ਨਾਲ ਨਾ-ਇਨਸਾਫ਼ੀ ‘ਤੇ $50,000 ਮੁਆਵਜ਼ਾ ਦੇਣ ਦੇ ਹੁਕਮ

ਆਕਲੈਂਡ, 15 ਅਪ੍ਰੈਲ — ਨਿਊਜ਼ੀਲੈਂਡ ਦੇ Auckland ਵਿੱਚ ਇੱਕ ਕੂਰੀਅਰ ਕੰਪਨੀ ਵੱਲੋਂ ਕਰਮਚਾਰੀਆਂ ਨਾਲ ਗਲਤ ਵਤੀਰਾ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ Employment Relations Authority (ERA) ਨੇ ਕੰਪਨੀ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਅਥਾਰਟੀ ਨੇ ਕੰਪਨੀ ਨੂੰ ਤਿੰਨ ਸਾਬਕਾ ਕਰਮਚਾਰੀਆਂ ਨੂੰ ਮਿਲਾਕੇ ਕੁੱਲ $50,000 ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਮਾਮਲੇ ਅਨੁਸਾਰ, ਅਵੋਂਡੇਲ ਇਲਾਕੇ ਵਿੱਚ ਸਥਿਤ Fast Horse Express Limited ‘ਤੇ ਦੋਸ਼ ਲੱਗੇ ਕਿ ਉਸਨੇ ਆਪਣੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਵਾਜਬ ਕਾਰਨ ਨੌਕਰੀ ਤੋਂ ਕੱਢ ਦਿੱਤਾ ਅਤੇ ਉਨ੍ਹਾਂ ਨਾਲ ਅਨੁਚਿਤ ਵਤੀਰਾ ਕੀਤਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੰਪਨੀ ਨੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਡਿਲਿਵਰੀ ਡਰਾਈਵਰ ਜ਼ਿਯੂ ਜਿਆਓ ਨੇ ਆਪਣੇ ਮੈਨੇਜਰ ਦੇ ਰਵੱਈਏ ‘ਤੇ ਸਵਾਲ ਉਠਾਏ ਸਨ, ਜਿਸ ਤੋਂ ਬਾਅਦ ਕੰਪਨੀ ਵੱਲੋਂ ਉਸਦਾ ਐਪ ਐਕਸੈੱਸ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਆਪਣਾ ਕੰਮ ਜਾਰੀ ਨਹੀਂ ਰੱਖ ਸਕੀ। ਇਸੇ ਮਾਮਲੇ ਨਾਲ ਜੁੜੇ ਉਸਦੇ ਪਤੀ ਯੌਟਿਅਨ ਯਾਂਗ ਨੂੰ ਵੀ ਕੰਮ ਤੋਂ ਵਾਂਝਾ ਕਰ ਦਿੱਤਾ ਗਿਆ।

ਇਕ ਹੋਰ ਕਰਮਚਾਰੀ ਲੀਮੇਈ ਲਿਊ ਨੇ ਵੀ ਕੰਪਨੀ ਦੀਆਂ ਨੀਤੀਆਂ ‘ਤੇ ਅਸਹਿਮਤੀ ਜਤਾਈ ਸੀ, ਜਿਸ ਤੋਂ ਬਾਅਦ ਉਸਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਗਿਆ।

ERA ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੰਪਨੀ ਨੇ ਜਾਂਚ ਦੌਰਾਨ ਕੋਈ ਢੰਗ ਨਾਲ ਸਹਿਯੋਗ ਨਹੀਂ ਦਿੱਤਾ ਅਤੇ ਨਾ ਹੀ ਆਪਣਾ ਪੱਖ ਪੇਸ਼ ਕੀਤਾ, ਜਿਸ ਨਾਲ ਮਾਮਲਾ ਕਰਮਚਾਰੀਆਂ ਦੇ ਹੱਕ ਵਿੱਚ ਗਿਆ।

ਅਥਾਰਟੀ ਦੇ ਹੁਕਮਾਂ ਅਨੁਸਾਰ:

ਜ਼ਿਯੂ ਜਿਆਓ ਨੂੰ $17,500
ਯੌਟਿਅਨ ਯਾਂਗ ਨੂੰ $15,000
ਲੀਮੇਈ ਲਿਊ ਨੂੰ $17,500
ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਕੰਪਨੀ ਨੂੰ ਇਹ ਰਕਮ 11 ਮਈ ਤੱਕ ਅਦਾ ਕਰਨੀ ਲਾਜ਼ਮੀ ਹੈ।

ਮਾਹਿਰਾਂ ਅਨੁਸਾਰ, ਇਹ ਫੈਸਲਾ ਕੰਮਕਾਜ ਵਾਲੀਆਂ ਥਾਵਾਂ ‘ਤੇ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਇੱਕ ਮਜ਼ਬੂਤ ਸੰਦੇਸ਼ ਹੈ ਕਿ ਨੌਕਰਦਾਤਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਨਾਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Related posts

ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਲੇਬਰ ਪਾਰਟੀ ਦੇ ਨੇਤਾ ਕ੍ਰਿਸ ਹਿਪਕਿਨਜ਼ ਨੇ ਬਾਲੀਵੁੱਡ ਗੀਤਾਂ ‘ਤੇ ਖੂਬ ਡਾਂਸ ਕੀਤਾ

Gagan Deep

ਯਾਤਰੀ ਵੱਲੋਂ ਵਿਘਨ ਪਾਉਣ ਕਰਨ ਏਅਰ ਨਿਊਜ਼ੀਲੈਂਡ ਦੀ ਉਡਾਣ ਵੈਲਿੰਗਟਨ ਵੱਲ ਮੋੜੀ

Gagan Deep

ਔਰਤ ਨੂੰ ਟੈਕਸ ਚੋਰੀ ਲਈ 1.4 ਮਿਲੀਅਨ ਡਾਲਰ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ

Gagan Deep

Leave a Comment