New Zealand

ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਨੂੰ ਮਿਲੀ ਅੰਤਿਮ ਮਨਜ਼ੂਰੀ, 27 ਅਪ੍ਰੈਲ ਨੂੰ ਹੋਣਗੇ ਦਸਤਖ਼ਤ

ਆਕਲੈਂਡ (ਐੱਨ ਜੈੱਡ ਤਸਵੀਰ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ Free Trade Agreement (FTA) ਹੁਣ ਅੰਤਿਮ ਪੜਾਅ ‘ਚ ਪਹੁੰਚ ਗਿਆ ਹੈ। ਦੋਵੇਂ ਦੇਸ਼ਾਂ ਵੱਲੋਂ ਕਾਨੂੰਨੀ ਜਾਂਚ ਮੁਕੰਮਲ ਹੋਣ ਮਗਰੋਂ 27 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਸਮਝੌਤੇ ‘ਤੇ ਆਧਿਕਾਰਿਕ ਦਸਤਖ਼ਤ ਕੀਤੇ ਜਾਣਗੇ।
ਸਮਝੌਤੇ ਤਹਿਤ ਨਿਊਜ਼ੀਲੈਂਡ ਦੇ 95 ਫੀਸਦੀ ਨਿਰਯਾਤ ‘ਤੇ ਟੈਰਿਫ ਘਟੇਗਾ ਜਾਂ ਖਤਮ ਹੋਵੇਗਾ। ਪਹਿਲੇ ਦਿਨ ਤੋਂ ਲਗਭਗ 57 ਫੀਸਦੀ ਨਿਰਯਾਤ ਡਿਊਟੀ-ਮੁਕਤ ਹੋਵੇਗਾ, ਜੋ ਅਗੇ ਜਾ ਕੇ 82 ਫੀਸਦੀ ਤੱਕ ਪਹੁੰਚੇਗਾ। ਇਸ ਨਾਲ ਕੀਵੀਫਰੂਟ, ਸੇਬ, ਮੀਟ, ਵੁੱਲ, ਸਮੁੰਦਰੀ ਉਤਪਾਦ ਅਤੇ ਹੋਰ ਖੇਤਰਾਂ ਨੂੰ ਵੱਡਾ ਲਾਭ ਹੋਣ ਦੀ ਉਮੀਦ ਹੈ।
ਸਮਝੌਤੇ ਵਿੱਚ ਹੁਨਰਮੰਦ ਵਰਕ ਵੀਜ਼ਾ ਪ੍ਰਬੰਧ, ਵਰਕਿੰਗ ਹਾਲੀਡੇ ਸਕੀਮ ਅਤੇ ਕੁਝ ਸੇਵਾਵਾਂ ਖੇਤਰਾਂ ਵਿੱਚ ਵੀ ਨਵੇਂ ਮੌਕੇ ਸ਼ਾਮਲ ਹਨ। ਇਸਦੇ ਨਾਲ ਹੀ ਭਾਰਤ ਦੇ 1.4 ਅਰਬ ਲੋਕਾਂ ਦੇ ਬਜ਼ਾਰ ਤੱਕ ਨਿਊਜ਼ੀਲੈਂਡ ਦੀ ਪਹੁੰਚ ਨੂੰ ਸਰਕਾਰ ਨੇ “once-in-a-generation opportunity” ਕਰਾਰ ਦਿੱਤਾ ਹੈ।
ਹਾਲਾਂਕਿ ਸਮਝੌਤੇ ਨੂੰ ਲੈ ਕੇ ਸਿਆਸੀ ਵਿਰੋਧ ਵੀ ਸਾਹਮਣੇ ਆਇਆ ਹੈ। ਨਿਊਜੀਲੈਂਡ ਫਸਟ ਪਾਰਟੀ ਨੇ ਇਸ ਸਮਝੌਤੇ ‘ਤੇ ਐਤਰਾਜ਼ ਜਤਾਇਆ ਹੈ, ਜਦਕਿ ਸੰਸਦ ਵਿੱਚ ਇਸਦੇ ਲਾਗੂ ਹੋਣ ਲਈ ਕਾਨੂੰਨੀ ਪ੍ਰਕਿਰਿਆ ਹਾਲੇ ਬਾਕੀ ਹੈ। ਇਸ ਮਾਮਲੇ ਨੇ ਨਿਊਜ਼ੀਲੈਂਡ ਦੀ ਸਿਆਸਤ ਅਤੇ ਵਪਾਰਕ ਭਵਿੱਖ ਨੂੰ ਲੈ ਕੇ ਚਰਚਾ ਹੋਰ ਤੇਜ਼ ਕਰ ਦਿੱਤੀ ਹੈ।

Related posts

ਅੰਗਰੇਜ਼ੀ ਨੂੰ ਅਧਿਕਾਰਿਕ ਭਾਸ਼ਾ ਬਣਾਉਣ ਲਈ ਬਿੱਲ ਪਾਰਲੀਮੈਂਟ ਵਿੱਚ ਪੇਸ਼, ਸਰਕਾਰ ਦਾ ਕਹਿਣਾ — ਮੌਜੂਦਾ ਭਾਸ਼ਾਈ ਮਾਨਤਾਵਾਂ ’ਤੇ ਨਹੀਂ ਪਵੇਗਾ ਕੋਈ ਅਸਰ

Gagan Deep

ਮਾਨਸਿਕ ਰੋਗੀ ਨੇ ਕ੍ਰਾਈਸਟਚਰਚ ‘ਚ 83 ਸਾਲਾ ਔਰਤ ਦਾ ਕਤਲ ਕਰਨ ਦੀ ਗੱਲ ਕਬੂਲੀ

Gagan Deep

ਫੌਂਟੇਰਾ ਡੀਲ ਨੂੰ ਲੈ ਕੇ ਵਿਂਸਟਨ ਪੀਟਰਜ਼ ਅਤੇ ਡੇਵਿਡ ਸੀਮੋਰ ਵਿਚਾਲੇ ਤੀਖੀ ਬਹਿਸ

Gagan Deep

Leave a Comment