ਆਕਲੈਂਡ (ਐੱਨ ਜੈੱਡ ਤਸਵੀਰ) ਇੱਕ ਪਿਤਾ, ਜਿਸਨੇ ਸੋਚਿਆ ਸੀ ਕਿ ਉਹ ਕਾਨੂੰਨੀ ਘੁੰਮਾ ਫਿਰੇ ਨਾਲ ਆਪਣੇ ਪੁੱਤਰ ਦੀ ਸਕੂਲ ਫੀਸ ਤੋਂ ਬਚ ਸਕਦਾ ਹੈ, ਆਖ਼ਿਰਕਾਰ ਡਿਸਪਿਊਟਸ ਟ੍ਰਿਬਿਊਨਲ ਵੱਲੋਂ $6500 ਦੇ ਬਿੱਲ ਨਾਲ ਫਸ ਗਿਆ।
ਰਿਪੋਰਟ ਮੁਤਾਬਕ, ਪਿਤਾ ਨੇ ਆਪਣੇ ਬੇਟੇ ਨੂੰ ਇੱਕ ਸਟੇਟ–ਇੰਟੀਗ੍ਰੇਟਡ ਸਕੈਂਡਰੀ ਸਕੂਲ ਵਿੱਚ ਦਾਖ਼ਲ ਕਰਵਾਉਣ ਲਈ ਏਨਰੋਲਮੈਂਟ ਫਾਰਮ ‘ਤੇ ਦਸਤਖ਼ਤ ਤਾਂ ਕੀਤੇ ਸੀ, ਪਰ ਜ਼ਾਣ–ਬੁੱਝ ਕੇ ਅਟੈਂਡੈਂਸ ਡਿਊਜ਼ (ਫੀਸ) ਵਾਲਾ ਫਾਰਮ ਸਾਈਨ ਨਹੀਂ ਕੀਤਾ।
ਸਕੂਲ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਲੜਕੇ ਨੇ ਪੰਜ ਸਾਲ ਸਕੂਲ ਵਿੱਚ ਪੜ੍ਹਾਈ ਕੀਤੀ, ਇਸ ਦੌਰਾਨ $6000 ਤੋਂ ਵੱਧ ਦੀਆਂ ਅਟੈਂਡੈਂਸ ਡਿਊਜ਼ ਇਕੱਠੀਆਂ ਹੋ ਗਈਆਂ, ਪਰ ਪਿਤਾ ਨੇ ਇੱਕ ਵੀ ਡਾਲਰ ਅਦਾ ਨਹੀਂ ਕੀਤਾ।
ਫ਼ੈਸਲੇ ਵਿੱਚ ਪਿਤਾ ਅਤੇ ਸਕੂਲ ਦੇ ਨਾਮ ਹਟਾ ਦਿੱਤੇ ਗਏ ਹਨ। ਪਿਤਾ ਨੇ ਦਲੀਲ ਦੀ ਕਿ ਉਹ ਉਸ ਸਮੇਂ ਆਰਥਿਕ ਮੁਸ਼ਕਲਾਂ ਵਿੱਚ ਸੀ,ਉਹ ਫਾਰਮ ਸਾਈਨ ਨਾ ਕਰਨ ਕਰਕੇ, ਕਾਨੂੰਨੀ ਤੌਰ ‘ਤੇ ਫੀਸ ਚੁਕਾਉਣ ਦਾ ਜ਼ਿੰਮੇਵਾਰ ਨਹੀਂ
ਅਜੀਡੀਕੇਟਰ ਸੈਰਾ ਸਿਮੰਡਜ਼ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਸਿਰਫ਼ ਫਾਰਮ ਨਾ ਸਾਈਨ ਕਰਨਾ ਇਹ ਸਾਬਤ ਨਹੀਂ ਕਰਦਾ ਕਿ ਕੋਈ ਜ਼ਿੰਮੇਵਾਰ ਨਹੀਂ। ਉਹ ਕਹਿੰਦੀ ਹੈ, “ਕਈ ਵਾਰ ਸਮਝੌਤਾ ਬੋਲ ਕੇ ਵੀ ਹੋ ਜਾਂਦਾ ਹੈ, ਜਾਂ ਕੰਮ ਕਰਨ ਨਾਲ ਵੀ ਸਹਿਮਤੀ ਮੰਨੀ ਜਾਂਦੀ ਹੈ। ਪਿਤਾ ਨੇ ਜਦੋਂ ਏਨਰੋਲਮੈਂਟ ਫਾਰਮ ‘ਤੇ ਸਾਈਨ ਕੀਤੇ, ਉਹ ਸਪਸ਼ਟ ਸੀ ਕਿ ਫੀਸ ਭਰਨੀ ਪਵੇਗੀ।”
ਸਿਮੰਡਜ਼ ਨੇ ਇਹ ਵੀ ਕਿਹਾ ਕਿ ਮਾਪਿਆਂ ਨੂੰ ਫੀਸਾਂ ਦੀ ਜਾਣਕਾਰੀ ਸਕੂਲ ਵੈਬਸਾਈਟ ਤੇ ਮਿਲਦੀ ਹੈ ਅਤੇ ਇਹ ਨਿਊਜ਼ੀਲੈਂਡ ਗਜ਼ੈਟ ਵਿੱਚ ਛਪਦੀ ਹੈ, ਇਸ ਲਈ “ਜੇ ਉਸ ਨੇ ਪੜ੍ਹਿਆ ਨਹੀਂ, ਤਾਂ ਇਹ ਉਸਦੇ ਆਪਣੇ ਜੋਖ਼ਮ ‘ਤੇ ਸੀ।”
ਸਕੂਲ ਨੇ ਦੱਸਿਆ ਕਿ ਮਿਨਿਸਟਰੀ ਆਫ਼ ਐਜੂਕੇਸ਼ਨ ਦੇ ਨਿਯਮਾਂ ਮੁਤਾਬਕ, ਭਾਵੇਂ ਮਾਪੇ ਫਾਰਮ ਨਾ ਸਾਈਨ ਕਰਨ, ਫਿਰ ਵੀ ਬੱਚੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ — ਇਸ ਲਈ ਲੜਕੇ ਦੀ ਪੜ੍ਹਾਈ ਜਾਰੀ ਰੱਖੀ ਗਈ।
ਟ੍ਰਿਬਿਊਨਲ ਨੇ ਹੁਕਮ ਦਿੱਤਾ ਪਿਤਾ ਨੂੰ 5 ਸਾਲਾਂ ਦੀ ਬਕਾਇਆ ਫੀਸ ਵਜੋਂ $6500 ਅਦਾ ਕਰਨਾ ਹੋਵੇਗਾ।
Related posts
- Comments
- Facebook comments
