ArticlesImportantIndiaPolitics

ਭਾਰਤ ਨੇ ਕਸ਼ਮੀਰ ਬਾਰੇ ਬੇਬੁਨਿਆਦ ਤੇ ਝੂਠੀ ਬਿਆਨਬਾਜ਼ੀ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ

ਸੰਯੁਕਤ ਰਾਸ਼ਟਰ, 26 ਜੂਨ

ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਵੱਲੋਂ ਕਸ਼ਮੀਰ ਦਾ ਜ਼ਿਕਰ ਕਰਨ ਬਾਅਦ ਭਾਰਤ ਨੇ ਗੁਆਂਢੀ ਮੁਲਕ ਦੀ ‘ਬੇਬੁਨਿਆਦ ਤੇ ਝੂਠੀ ਬਿਆਨਬਾਜ਼ੀ’ ਲਈ ਆਲੋਚਨਾ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਮੰਤਰੀ ਪ੍ਰਤੀਕ ਮਾਥੁਰ ਨੇ ਅੱਜ ਕਿਹਾ, ‘ਅੱਜ ਇੱਕ ਵਫ਼ਦ ਨੇ ਬੇਬੁਨਿਆਦ ਅਤੇ ਝੂਠੇ ਬਿਰਤਾਂਤਾਂ ਨੂੰ ਫੈਲਾਉਣ ਲਈ ਇਸ ਮੰਚ ਦੀ ਦੁਰਵਰਤੋਂ ਕੀਤੀ, ਜੋ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਮੈਂ ਇਸ ਵੱਕਾਰੀ ਸੰਸਥਾ ਦਾ ਕੀਮਤੀ ਸਮਾਂ ਬਚਾਉਣ ਲਈ ਕਿਸੇ ਵੀ ਤਰ੍ਹਾਂ ਦਾ ਜਵਾਬ ਦੇ ਕੇ ਇਨ੍ਹਾਂ ਟਿੱਪਣੀਆਂ ਨੂੰ ਉਤਸ਼ਾਹਿਤ ਨਹੀਂ ਕਰਾਂਗਾ।’

Related posts

ਚਾਹੁੰਦੇ ਹੋ ਮੁਫਤ ਰਾਸ਼ਨ ਤਾਂ 30 ਜੂਨ ਤੱਕ ਕਰ ਲਵੋ ਇਹ ਕੰਮ, ਨਹੀਂ ਤਾਂ 1 ਜੁਲਾਈ ਤੋਂ ਰਾਸ਼ਨ ਹੋ ਜਾਵੇਗਾ ਬੰਦ

Gagan Deep

Cyclone Remal: ਤਬਾਹੀ ਮਚਾ ਰਿਹਾ ਹੈ ਚੱਕਰਵਾਤੀ ਤੂਫਾਨ, ਪੰਜਾਬ ਉਤੇ ਵੀ ਹੋਵੇਗਾ ਅਸਰ?

Gagan Deep

ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਕਮਾਂਡਰਾਂ ਦਾ ਸਮੁੰਦਰੀ ਜਹਾਜ ਰਾਹੀਂ ਨਿਊਜੀਲੈਂਡ ਪਹੁੰਚਣ ‘ਤੇ ਹੋਵੇਗਾ ਨਿੱਘਾ ਸਵਾਗਤ

Gagan Deep

Leave a Comment