ArticlesIndiapunjab

Lok Sabha Election 2024: ਅਮਿਤ ਸ਼ਾਹ ਨੇ ਰੈਲੀ ਦੌਰਾਨ ਆਮ ਆਦਮੀ ਪਾਰਟੀ ‘ਤੇ ਚੁੱਕੇ ਵੱਡੇ ਸਵਾਲ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਲੁਧਿਆਣਾ ‘ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਲੁਧਿਆਣਾ ਦੀ ਅਨਾਜ ਮੰਡੀ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ,‘‘ਸਭ ਤੋਂ ਪਹਿਲਾਂ ਇਹ ਵੀਰ ਭੂਮੀ ਪੰਜਾਬ ‘ਤੇ ਆ ਕੇ ਮਹਾਨ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਹੱਥ ਜੋੜ ਕੇ ਪ੍ਰਣਾਮ ਕਰਨਾ ਚਾਹੁਦਾ ਹਾਂ। ਮੈਂ ਇੱਥੇ ਆਇਆ ਹਾਂ, ਮਹਾਰਾਜ ਰਣਜੀਤ ਸਿੰਘ, ਲਾਲਾ ਲਾਜਪਤ ਰਾਏ, ਦੇਸ਼ ਦੀ ਸੁਰੱਖਿਆ ਲਈ ਜਾਨ ਦੇਣ ਵਾਲੇ ਸਾਰਿਆਂ ਨੂੰ ਯਾਦ ਕਰ ਕੇ ਆਪਣੀ ਗੱਲ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ।

ਉਨ੍ਹਾਂ ਕਿਹਾ,‘‘ਮੇਰੇ ਗੁਰੂਦੇਵ ਮੈਨੂੰ ਪੜ੍ਹਾਉਂਦੇ ਹੋਏ ਪੰਜਾਬ ਬਾਰੇ 2 ਗੱਲਾਂ ਕਹਿੰਦੇ ਸਨ। ਇਕ ਪੰਜਾਬ ਨਾ ਹੋਇਆ ਤਾਂ ਦੇਸ਼ ਸੁਰੱਖਿਅਤ ਨਹੀਂ ਰਹੇਗਾ। ਦੂਜਾ ਕਹਿੰਦੇ ਸਨ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਦਾ ਢਿੱਡ ਨਹੀਂ ਭਰ ਸਕਦਾ। ਇਹ ਦੋਵੇਂ ਕੰਮ ਪੰਜਾਬ ਹੀ ਕਰ ਸਕਦਾ ਹੈ। ਹਮਲਾ ਭਾਵੇਂ ਬਾਬਰ ਦਾ ਹੋਵੇ, ਔਰੰਗਜ਼ੇਬ ਦਾ ਹੋਵੇ ਜਾਂ ਪਾਕਿਸਤਾਨ ਦਾ, ਹਮੇਸ਼ਾ ਰੱਖਿਆ ਕਰਨ ਦਾ ਕੰਮ ਮੇਰੇ ਪੰਜਾਬ ਤੋਂ ਨਿਕਲੇ ਜਵਾਨਾਂ ਨੇ ਕੀਤਾ ਹੈ।’’

310 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਦਾ ਕੰਮ ਕਰ ਰਹੇ ਮੋਦੀ
ਸ਼ਾਹ ਨੇ ਕਿਹਾ,‘‘ਅੱਜ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਬਹੁਤ ਸ਼ਰਧਾ ਨਾਲ ਨਮਨ ਕਰਨਾ ਚਾਹੁੰਦਾ ਹਾਂ। ਗੁਰੂ ਜੀ ਨੇ ਕਸ਼ਮੀਰ ਤੋਂ ਆਏ ਹੋਏ ਹਿੰਦੂ ਪੰਡਿਤਾਂ ਦੀ ਗੱਲ ਨੂੰ ਰੱਖਦੇ ਹੋਏ ਹਿੰਦੂਆਂ ਦੀ ਰੱਖਿਆ ਲਈ ਦਿੱਲੀ ਦੇ ਦਰਬਾਰ ‘ਚ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜੇਕਰ ਬਚੇ ਹਾਂ ਤਾਂ ਨੌਵੇਂ ਗੁਰੂ ਦੇ ਬਲੀਦਾਨ ਕਰ ਕੇ ਬਚੇ ਹਾਂ।’’ ਉਨ੍ਹਾਂ ਕਿਹਾ ਕਿ ਇਸ ਵਾਰ 5 ਪੜਾਅ ਤੋਂ ਬਾਅਦ ਮੋਦੀ ਜੀ 310 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਦਾ ਕੰਮ ਕਰ ਰਹੇ ਹਨ। 4 ਤਾਰੀਖ਼ ਨੂੰ 400 ਤੋਂ ਜ਼ਿਆਦਾ ਸੀਟਾਂ ਨਾਲ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ।

ਬਿੱਟੂ ਮੇਰਾ 5 ਸਾਲਾਂ ਤੋਂ ਦੋਸਤ
ਮੈਂ ਅੱਜ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ, ਭਾਜਪਾ ਦੀ ਸਰਕਾਰ ਤਾਂ ਬਣ ਰਹੀ ਹੈ। ਜੇਕਰ ਪੰਜਾਬ ਦੀ ਮਾਲਾ ‘ਚੋਂ ਕੁਝ ਕਮਲ ਪੰਜਾਬ ਤੋਂ ਵੀ ਭੇਜ ਦਿਓ ਤਾਂ ਕਿ ਮੋਦੀ ਜੀ ਪੰਜਾਬ ਨੂੰ ਕੁਝ ਖੁਸ਼ਹਾਲ ਬਣਾਉਣ। ਬਿੱਟੂ ਮੇਰਾ 5 ਸਾਲਾਂ ਤੋਂ ਦੋਸਤ ਬਣਿਆ ਹੈ। ਜਦੋਂ ਇਹ ਕਾਂਗਰਸ ‘ਚ ਸਨ, ਉਦੋਂ ਵੀ ਮੈਂ ਜਨਤਕ ਤੌਰ ‘ਤੇ ਕਿਹਾ ਸੀ ਕਿ ਰਵਨੀਤ ਮੇਰਾ ਦੋਸਤ ਹੈ। ਜਿਨ੍ਹਾਂ ਨੇ ਵੀ ਇਨ੍ਹਾਂ ਦੇ ਦਾਦੇ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਅਸੀਂ ਮੁਆਫ਼ ਨਹੀਂ ਕਰ ਸਕਦੇ।

ਬਿੱਟੂ ਨੂੰ ਵੱਡਾ ਬਣਾਉਣ ਦਾ ਕੰਮ ਮੈਂ ਕਰਾਂਗਾ
ਅਮਿਤ ਸ਼ਾਹ ਨੇ ਕਿਹਾ,‘‘ਮੈਂ ਅਪੀਲ ਕਰਨ ਆਇਆ ਹਾਂ ਕਿ ਲੁਧਿਆਣਾ ਤੋਂ ਸੰਸਦ ਭੇਜੋ, ਇਸ ਨੂੰ ਵੱਡਾ ਬਣਾਉਣ ਦਾ ਕੰਮ ਮੈਂ ਕਰਾਂਗਾ। ਇਕ ਜੂਨ ਨੂੰ ਕੇਜਰੀਵਾਲ ਨੂੰ ਜੇਲ੍ਹ ਜਾਣਾ ਹੈ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀ ‘ਤੇ ਬੈਂਕਾਕ ਜਾ ਰਹੇ ਹਨ। ਇਹ ਮੁਕਾਬਲਾ ਇਕ ਪਾਸੇ ਥੋੜ੍ਹੀ ਗਰਮੀ ਵਧਦੇ ਹੀ ਵਿਦੇਸ਼ ‘ਚ ਛੁੱਟੀਆਂ ਮਨਾਉਣ ਲਈ ਚਲੇ ਜਾਣ ਵਾਲੇ ਰਾਹੁਲ ਗਾਂਧੀ ਅਤੇ ਦੂਜੇ ਪਾਸੇ 23-23 ਸਾਲ ਤੱਕ ਦੀਵਾਲੀ ਦੀ ਛੁੱਟੀ ਲਏ ਬਿਨਾਂ ਸਰਹੱਦ ਦੀ ਸੁਰੱਖਿਆ ‘ਚ ਤਾਇਨਾਤ ਜਵਾਨਾਂ ਨਾਲ ਮਠਿਆਈ ਖਾਣ ਵਾਲੇ ਨਰਿੰਦਰ ਵਿਚਾਲੇ ਹੈ।’’ ਇਕ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਜੋ ਦੇਸ਼ ਭਰ ‘ਚ ਗਲ਼ੇ ਮਿਲ ਕੇ ਤੁਰਦੇ ਹਨ, ਜਿਵੇਂ ਹੀ ਕਾਂਗਰਸ ਬਾਰਡਰ ‘ਤੇ ਪਹੁੰਚਦੇ ਹਨ, ਜਾਣੀ-ਦੁਸ਼ਮਣ ਹੋ ਜਾਂਦੇ ਹਨ।

Related posts

Amritpal Singh MP Oath: Airforce ਦੇ ਏਅਰਕ੍ਰਾਫਟ ਵਿਚ ਦਿੱਲੀ ਆ ਰਿਹਾ ਅੰਮ੍ਰਿਤਪਾਲ, VIDEO ਆਈ ਸਾਹਮਣੇ

Gagan Deep

Weather Update: ਮੌਸਮ ਵਿਭਾਗ ਵੱਲੋਂ ਪੰਜਾਬ ’ਚ 26 ਮਈ ਤੱਕ ਰੈੱਡ ਅਲਰਟ ਜਾਰੀ

Gagan Deep

ਮੁੱਖ ਮੰਤਰੀ ਮਾਨ ਵਲੋਂ ਚੀਮਾਂ ’ਚ ਸਬ ਤਹਿਸੀਲ ਤੇ ਹਸਪਤਾਲ ਦਾ ਅਚਨਚੇਤ ਦੌਰਾ

Gagan Deep

Leave a Comment