ArticlesIndiapunjab

ਸਿਮਰਨਜੀਤ ਸਿੰਘ ਮਾਨ ਨੇ ਢੇਡ ਸਾਲ ’ਚ ਪੰਜਾਬ ਦਾ ਇੱਕ ਵੀ ਮੁੱਦਾ ਲੋਕ ਸਭਾ ’ਚ ਨਹੀਂ ਚੁੱਕਿਆ – ਮੀਤ ਹੇਅਰ

ਸੰਗਰੂਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਮਰਨਜੀਤ ਸਿੰਘ ਮਾਨ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਵੇਂ ਸੰਗਰੂਰ ਦੇ ਲੋਕਾਂ ਨੇ ਵੱਡੀ ਜਿੱਤ ਮਾਨ ਦੇ ਝੋਲੀ ਪਾਈ, ਪਰ ਇਸਦੇ ਬਾਵਜੂਦ ਡੇਢ ਸਾਲ ਵਿਚ ਲੋਕ ਸਭਾ ਵਿਚ ਪੰਜਾਬ ਦਾ ਇਕ ਵੀ ਮੁੱਦਾ ਨਹੀਂ ਚੁੱਕਿਆ। ਹੋਰ ਤਾਂ ਹੋਰ ਸਿਮਰਨਜੀਤ ਸਿੰਘ ਕਿਵੇਂ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਦੱਸਦੇ ਹਨ, ਜਿਨ੍ਹਾਂ ਦੇ ਨਾਨੇ ਨੇ ਜਰਨਲ ਡਾਇਰ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਸੀ। ਉਹ ਤਾਂ ਸਾਡੇ ਸ਼ਹੀਦ ਊਧਮ ਸਿੰਘ ਹੀ ਸਨ, ਜਿਨ੍ਹਾਂ ਨੇ ਜਨਰਲ ਡਾਇਰ ਨੂੰ ਲੰਡਨ ’ਚ ਜਾ ਕੇ ਮਾਰਿਆ ਸੀ। ਮੀਤ ਹੇਅਰ ਨੇ ਕਿਹਾ ਕਿ ਉਹ ਤਾਂ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦੇ ਸਨ।

ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦੁਆਉਣ ਲਈ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿਚ ਫਾਂਸੀ ਕਬੂਲ ਕਰ ਲਈ। ਅੱਜ ਦੇ ਨੌਜਵਾਨ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਨੂੰ ਆਪਣਾ ਹੀਰੋ ਮੰਨਦੇ ਹਨ। ਇਨ੍ਹਾਂ ਹੀ ਨਹੀਂ ਰਾਸ਼ਟਰਪਤੀ ਦੀ ਚੋਣ ਵੇਲੇ ਵੀ ਸਿਮਰਨਜੀਤ ਮਾਨ ਨੇ ਭਾਜਪਾ ਨੂੰ ਆਪਣੀ ਵੋਟ ਪਾਈ ਸੀ। ਉਹਨਾਂ ਕਿਹਾ ਕਿ ਸਿਮਰਨਜੀਤ ਮਾਨ ਸਿਰਫ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਚ ਸੂਬਾ ਵਾਸੀਆਂ ਦੇ ਭਾਗ ਖੁੱਲ੍ਹ ਗਏ।

ਖ਼ਾਸਕਰ ਧੂਰੀ ਵਾਲਿਆਂ ਨੂੰ ਇਸ ਗੱਲ ’ਤੇ ਸਦਾ ਮਾਣ ਰਹੇਗਾ ਕਿ ਮੁੱਖ ਮੰਤਰੀ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਹੈ, ਜਿਸਨੇ ਪਹਿਲੇ 2 ਸਾਲਾਂ ’ਚ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ।

Related posts

PM ਨਰਿੰਦਰ ਮੋਦੀ 14 ਮਈ ਨੂੰ ਵਾਰਾਣਸੀ ‘ਚ ਭਰਨਗੇ ਨਾਮਜ਼ਦਗੀ ਪੱਤਰ, ਇੱਕ ਦਿਨ ਪਹਿਲਾਂ ਕਰਨਗੇ ਰੋਡ ਸ਼ੋਅ

Gagan Deep

ਨੇਤਾ ਹੋਵੇ ਤਾਂ ਕਿਸ਼ਿਦਾ ਵਰਗਾ… ਜਨਤਾ ਦੀ ਆਵਾਜ਼ ਸੁਣੀ, ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫਾ

Gagan Deep

Punjab Pre-Monsoon: ਪੰਜਾਬ ‘ਚ ਸਵੇਰ ਤੋਂ ਬੱਦਲਵਾਈ, 2 ਦਿਨ ਛੱਮ-ਛੱਮ ਵਰ੍ਹੇਗਾ ਮੀਂਹ, IMD ਦਾ ਅਲਰਟ

Gagan Deep

Leave a Comment