ArticlesWorld

ਢਿੱਗਾਂ ਡਿੱਗਣ ਕਾਰਨ 670 ਲੋਕਾਂ ਦੀ ਮੌਤ ਦਾ ਖਦਸ਼ਾ, ਬਚਾਅ ਕਾਰਜ ਜਾਰੀ…

ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਪਾਪੂਆ ਨਿਊ ਗਿਨੀ ਵਿਚ ਵੱਡੀ ਪੱਧਰ ਉਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਸੀ ਕਿ ਢਿੱਗਾਂ ਡਿੱਗਣ ਕਾਰਨ 100 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ।

ਸੰਯੁਕਤ ਰਾਸ਼ਟਰ ਪਰਵਾਸ ਏਜੰਸੀ ਦੇ ਮਿਸ਼ਨ ਮੁਖੀ ਸੇਰਹਾਨ ਐਕਟੋਪ੍ਰਾਕ ਨੇ ਕਿਹਾ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯਮਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਗਿਣਤੀ ਉਤੇ ਆਧਾਰਿਤ ਹੈ। ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ 150 ਤੋਂ ਵੱਧ ਮਕਾਨ ਦੱਬ ਗਏ ਸਨ ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅਨੁਮਾਨ ਲਗਾਇਆ ਗਿਆ ਸੀ।

ਪਾਪੂਆ ਨਿਊ ਗਿਨੀ ਵਿੱਚ ਰਾਹਤ ਕਾਰਜ ਜਾਰੀ ਹਨ ਅਤੇ ਬਚਾਅ ਦਲ ਦੇ ਕਰਮਚਾਰੀ ਜਿਊਂਦੇ ਬਚੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਾਇਤਾ ਕਰਮੀਆਂ ਨੇ ਛੇ ਤੋਂ ਅੱਠ ਮੀਟਰ (20 ਤੋਂ 26 ਫੁੱਟ) ਡੂੰਘਾਈ ਵਿਚ ਜ਼ਮੀਨ ਤੇ ਮਲਬੇ ਹੇਠ ਦੱਬੇ ਲੋਕਾਂ ਦੇ ਜਿਊਂਦੇ ਮਿਲਣ ਦੀ ਆਸ ਛੱਡ ਦਿੱਤੀ ਹੈ।

Related posts

ਸੜਕਾਂ ਦੀ ਹਾਲਤ ਠੀਕ ਨਾ ਹੋਣ ’ਤੇ ਟੌਲ ਨਾ ਵਸੂਲਿਆ ਜਾਵੇ: ਗਡਕਰੀ

Gagan Deep

Cyclone Remal: ਤਬਾਹੀ ਮਚਾ ਰਿਹਾ ਹੈ ਚੱਕਰਵਾਤੀ ਤੂਫਾਨ, ਪੰਜਾਬ ਉਤੇ ਵੀ ਹੋਵੇਗਾ ਅਸਰ?

Gagan Deep

Air India: ਟਾਇਲਟ ਬਲਾਕ ਹੋਣ ਕਾਰਨ ਸ਼ਿਕਾਗੋ ਪਰਤੀ ਸੀ ਫਲਾਈਟ

Gagan Deep

Leave a Comment