ArticlesImportantPoliticsWorld

ਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ

ਭਾਰਤ ਦੇ ਇੱਕ ਇਲੈੱਕਟ੍ਰੀਸ਼ਨ ਨੇ ਕਈ ਸਾਲਾਂ ਤੱਕ ਪੈਸਿਆਂ ਦੀ ਬੱਚਤ ਕਰਨ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਮਗਰੋਂ ਦੁਬਈ ’ਚ ਲਗਪਗ 1 ਮਿਲੀਅਨ ਦਰਾਮ (ਲਗਪਗ 2.25 ਕਰੋੜ ਰੁਪਏ) ਦਾ ਨਕਦ ਇਨਾਮ ਜਿੱਤਿਆ ਹੈ। ਅਖਬਾਰ ‘ਖਲੀਜ ਟਾਈਮਜ਼’ ਦੀ ਖ਼ਬਰ ਮੁਤਾਬਕ ਆਂਧਰਾ ਪ੍ਰਦੇਸ਼ ਦਾ ਨਾਗੇਂਦਰਮ ਬੋਰੂਗਡਾ 2019 ਤੋਂ ਨੈਸ਼ਨਲ ਬਾਂਡ ’ਚ 100 ਦਰਾਮ ਦਾ ਨਿਵੇਸ਼ ਕਰ ਰਿਹਾ ਹੈ। ਅਖਬਾਰ ਨੇ ਬੋਰੂਗਡਾ ਦੇ ਹਵਾਲੇ ਨਾਲ ਕਿਹਾ, ‘‘ਮੈਂ ਆਪਣੇ ਪਰਿਵਾਰ ਦੀ ਬਿਹਤਰ ਜ਼ਿੰਦਗੀ ਅਤੇ ਬੱਚਿਆਂ ਨੂੰ ਚੰਗੀ ਪੜ੍ਹਾਈ ਦਾ ਮੌਕਾ ਮੁਹੱਈਆ ਕਰਵਾਉਣ ਲਈ ਯੂਏਈ ਆਇਆ ਸੀ। ਇਹ ਜਿੱਤ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਹੈ।’’

Related posts

ਪੱਛਮੀ ਬੰਗਾਲ: ਨਵੇਂ ਚੁਣੇ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦਾ ਮਾਮਲਾ ਭਖਿ਼ਆ

Gagan Deep

ਪ੍ਰਤਾਪ ਸਿੰਘ ਬਾਜਵਾ ਵੱਲੋਂ ਆਕਲੈਂਡ ‘ਚ ਪੰਜਾਬੀ ਭਾਈਚਾਰੇ ਨੂੰ ਪੰਜਾਬ ਬਚਾਉਣ ਦੀ ਅਪੀਲ

Gagan Deep

ਚਾਹੁੰਦੇ ਹੋ ਮੁਫਤ ਰਾਸ਼ਨ ਤਾਂ 30 ਜੂਨ ਤੱਕ ਕਰ ਲਵੋ ਇਹ ਕੰਮ, ਨਹੀਂ ਤਾਂ 1 ਜੁਲਾਈ ਤੋਂ ਰਾਸ਼ਨ ਹੋ ਜਾਵੇਗਾ ਬੰਦ

Gagan Deep

Leave a Comment