ਇਰਾਨ ਸੁਪਰੀਮ ਨੇਤਾ ਅਯਾਤੁੱਲਾ ਅਲੀ ਖੁਮੇਨੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਦੁਸ਼ਮਣ ’ਤੇ ਕਾਬੂ ਪਾਉਣ’ ਲਈ ਵੱਧ ਤੋਂ ਵੱਧ ਗਿਣਤੀ ‘ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਖੁਮੇਨੀ ਨੇ ਸ਼ੀਆ ਭਾਈਚਾਰੇ ਦੇ ਤਿਉਹਾਰ ਈਦ-ਉਲ-ਗ਼ਦੀਰ ਦੇ ਮੌਕੇ ‘ਤੇ ਅੱਜ ਦਿੱਤੇ ਭਾਸ਼ਨ ’ਚ ਇਹ ਟਿੱਪਣੀ ਕੀਤੀ। ਉਨ੍ਹਾਂ ਲੋਕਾਂ ਤੋਂ ਕਈ ਵਾਰ ਅਮਰੀਕਾ ਮੁਰਦਾਬਾਦ ਤੇ ਇਜ਼ਰਾਈਲ ਮੁਰਦਾਬਾਦ ਦੇ ਨਾਅਰੇ ਲਗਵਾਏ। ਖੁਮੇਨੀ ਦੇ ਸਮਰਥਕ ਅਤੇ ਇਰਾਨ ਦੇ ਕੱਟੜਪੰਥੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮਈ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ।