ਐੱਨਆਈਐੱਸ ਪਟਿਆਲਾ ਵਿੱਚ ਅਸ਼ਮਿਤਾ ਖੇਲੋ ਇੰਡੀਆ ਵੁਸ਼ੂ ਲੀਗ ਦੀ ਸ਼ੁਰੂਆਤ ਅੱਜ ਹੋ ਗਈ ਹੈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਅਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੀਤਾ। ਵੁਸ਼ੂ ਐਸੋਸੀਏਸ਼ਨ ਇੰਡੀਆ ਦੇ ਸੀਈਓ ਸੁਹੇਲ ਅਹਿਮਦ ਨੇ ਦੱਸਿਆ ਕਿ ਅਸ਼ਮਿਤਾ ਖੇਲੋ ਇੰਡੀਆ ਮਹਿਲਾ ਵੁਸ਼ੂ ਲੀਗ ਉੱਤਰੀ ਜ਼ੋਨ ਵਿੱਚ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਚੰਡੀਗੜ੍ਹ, ਦਿੱਲੀ, ਹਰਿਆਣਾ, ਪੰਜਾਬ, ਉੱਤਰਾਖੰਡ ਦੀਆਂ 600 ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਲੜਕੀਆਂ ਭਾਗ ਲੈ ਰਹੀਆਂ ਹਨ। ਐੱਨਆਈਐੱਸ ਪਟਿਆਲਾ ਦੇ ਕਾਰਜਕਾਰੀ ਨਿਰਦੇਸ਼ਕ ਵਿਨੀਤ ਕੁਮਾਰ ਨੇ ਦੱਸਿਆ ਕਿ ਵੁਸ਼ੂ ਐਸੋਸੀਏਸ਼ਨ ਆਫ ਇੰਡੀਆ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵੱਲੋਂ ਸੈਸ਼ਨ 2024-25 ਲਈ ਖੇਲੋ ਇੰਡੀਆ ਮਹਿਲਾ ਜ਼ੋਨਲ ਲੀਗ ਪਟਿਆਲਾ ਵਿੱਚ ਸ਼ੁਰੂ ਹੋ ਗਈ ਹੈ। ਭਾਰਤ ਵਿੱਚ ਮਹਿਲਾ ਖਿਡਾਰੀਆਂ ਵਿੱਚ ਵੁਸ਼ੂ ਖੇਡ ਦੇ ਵਿਕਾਸ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਦੂਜੇ ਪੜਾਅ ਵਿੱਚ ਜ਼ੋਨਲ ਮੁਕਾਬਲੇ ਕਰਵਾਏ ਜਾ ਰਹੇ ਹਨ। ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੂੰ 62 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਵੁਸ਼ੂ ਕੋਚ ਰਵੀ ਤ੍ਰਿਪਾਠੀ ਅਤੇ ਸੰਗੀਤਾ ਨੇ ਦੱਸਿਆ ਕਿ ਲੜਕੀਆਂ ਵਿੱਚ ਵੁਸ਼ੂ ਲੀਗ ਲਈ ਕਾਫ਼ੀ ਉਤਸ਼ਾਹ ਹੈ।
Related posts
- Comments
- Facebook comments