Articlesfilmy

ਦਿਲਜੀਤ ਦੀ ‘ਸਰਦਾਰਜੀ 3’ ਅਗਲੇ ਸਾਲ 27 ਜੂਨ ਨੂੰ ਹੋਵੇਗੀ ਰਿਲੀਜ਼

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰਜੀ 3’ ਆਉਂਦੇ ਸਾਲ 27 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਦਿਲਜੀਤ ਨੇ ਅੱਜ ਇੰਸਟਾਗ੍ਰਾਮ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘‘ਸਰਦਾਰਜੀ 3 ਆਲਮੀ ਪੱਧਰ ’ਤੇ 27 ਜੂਨ 2025 ਨੂੰ ਰਿਲੀਜ਼ ਹੋ ਰਹੀ ਹੈ।’’ ਦਰਸ਼ਕਾਂ ਵੱਲੋਂ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਇਹ ਸਾਲ ਦਿਲਜੀਤ ਲਈ ਕਮਾਲ ਦਾ ਰਿਹਾ ਹੈ। ਪੰਜਾਬੀ ਸੁਪਰਸਟਾਰ ਇਸ ਤੋਂ ਪਹਿਲਾਂ ਨੈਟਫਲਿਕਸ ’ਤੇ ਰਿਲੀਜ਼ ਹੋਈ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਨਜ਼ਰ ਆਇਆ ਸੀ ਜਿਸ ਨੂੰ ਆਲਮੀ ਪੱਧਰ ’ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਫਿਲਮ ਵਿੱਚ ਪਰੀਨਿਤੀ ਚੋਪੜਾ ਨੇ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਕਰਿਊ’ ਵਿੱਚ ਵੀ ਨਜ਼ਰ ਆਇਆ ਸੀ।

ਇਸ ਤੋਂ ਇਲਾਵਾ ਉਸ ਨੇ ਅੰਗਰੇਜ਼ੀ ਗਾਇਕ ਅਤੇ ਗੀਤਕਾਰ ਐਡ ਸ਼ੀਰਨ ਤੋਂ ਪੰਜਾਬੀ ਵਿੱਚ ਗੀਤ ਗਵਾਇਆ। ਹਾਲਾਂਕਿ ਦਿਲਜੀਤ ਨੂੰ ਹਾਲ ਹੀ ਵਿੱਚ ਕੈਨੇਡਾ ’ਚ ਆਪਣੇ ਟੂਰ ‘ਦਿਲਜੀਤ ਦੋਸਾਂਝ: ਦਿਲ-ਲੁਮਿਨਾਤੀ’ ਦੌਰਾਨ ਡਾਂਸਰਾਂ ਨੂੰ ਪੈਸੇ ਨਾ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਡਾਂਸਰਾਂ ਨੇ ਦਾਅਵਾ ਕੀਤਾ ਹੈ ਕਿ ਦਿਲਜੀਤ ਨਾਲ ਕੰਮ ਕਰਨ ਮਗਰੋਂ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਗਏ। ਇਸ ਮਗਰੋਂ ਦਿਲਜੀਤ ਦੀ ਮੈਨੇਜਰ ਨੇ ਸਪੱਸ਼ਟ ਕਿਹਾ ਸੀ ਕਿ ਇਹ ਦੋਸ਼ ਬੇਬੁਨਿਆਦ ਹਨ ਜਦੋਂਕਿ ਦੋਸ਼ ਲਾਉਣ ਵਾਲੀਆਂ ਡਾਂਸਰਾਂ ਵੱਲੋਂ ਉਨ੍ਹਾਂ ਨਾਲ ਸੰਪਰਕ ਹੀ ਨਹੀਂ ਕੀਤਾ ਗਿਆ।

Related posts

15 ਅਗਸਤ ਨੂੰ ਸਕੂਲ ‘ਚ ਨਹੀਂ ਮਿਲੇ ਲੱਡੂ, ਛੁੱਟੀ ਹੋਣ ਤੋਂ ਬਾਅਦ ਮੁੰਡੇ ਨੇ ਟੀਚਰਾਂ ਨੂੰ ਫੜ੍ਹ-ਫੜ੍ਹ ਕੁੱਟਿਆ…

Gagan Deep

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਸ਼ੱਕੀ ਜੈਸ਼ ਦਹਿਸ਼ਤਗਰਦ ਹਲਾਕ

Gagan Deep

Jalandhar : ਅੱਤਵਾਦੀ ਲਖਬੀਰ ਲੰਡਾ ਦੀ ਮਾਂ-ਭੈਣ ਅਤੇ ਕਾਂਸਟੇਬਲ ਜੀਜਾ ਗ੍ਰਿਫਤਾਰ

Gagan Deep

Leave a Comment