New Zealand

ਨਿਊਜ਼ੀਲੈਂਡ ਵਿੱਚ ਨਰਸਾਂ ਦੀ ਕਮੀ ਦੇ ਬਾਵਜੂਦ ਵੀ ਭਾਰਤੀ ਨਰਸ ਨਿਊਜ਼ੀਲੈਂਡ ਛੱਡਣ ਲਈ ਮਜਬੂਰ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਨਰਸਾਂ ਦੀ ਕਮੀ ਦੇ ਬਾਵਜੂਦ ਨਰਸਿੰਗ ਦੀ ਨੌਕਰੀ ਪਾਉਣ ਦੀ ਕੋਸ਼ਿਸ਼ ਵਿੱਚ ਹਜ਼ਾਰਾਂ ਡਾਲਰ ਖਰਚ ਕਰਨ ਦੇ ਬਾਅਦ ਨਿਊਜ਼ੀਲੈਂਡ ਛੱਡਣਾ ਪੈ ਰਿਹਾ ਹੈ। 38 ਸਾਲਾ ਸ਼ਿਵਦਾਸ ਜਿਸਦੇ ਕੋਲ ਕੁਵੈਤ ਦੇ ਵਿੱਚ ਹੈਲਥ ਵਿਭਾਗ ਵਿੱਚ ਨੌ ਸਾਲ ਕੰਮ ਕਰਨ ਦਾ ਤਜਰਬਾ ਹੈ ਬੇਹਤਰ ਕੈਰੀਅਰ ਦੇ ਅਵਸਰਾਂ ਦੀ ਉਮੀਦ ਵਿੱਚ ਉਹ ਨਿਊਜ਼ੀਲੈਂਡ ਆਈ ਸੀ, ਇੱਥੇ ਆ ਕੇ ਬਹੁਤ ਸਾਰੀ ਨੌਕਰੀਆਂ ਲਈ ਅਰਜੀਆਂ ਦੇਣ ਤੋਂ ਬਾਅਦ ਵੀ ਉਹ ਸਫਲ ਨਹੀਂ ਹੋ ਸਕੀ,!
ਸ਼ਿਵ ਦਾਸ ਨੇ ਨਿਊਜ਼ੀਲੈਂਡ ਵਿੱਚ ਨਰਸਿੰਗ ਦੀ ਨੌਕਰੀ ਕਰਨ ਲਈ ਕੁਵੈਤ ਵਿੱਚ ਆਪਣੀ ਪੱਕੀ ਨੌਕਰੀ ਤੋਂ ਅਸਤੀਫਾ ਦਿੱਤਾ। ਉਸ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਯੋਗ ਨਰਸ ਦੇ ਲਈ ਜਰੂਰੀ ਯੋਗਤਾ ਮੁਲੰਕਣ ਪ੍ਰੋਗਰਾਮ (ਸੀ ਏ ਪੀ) ਪੂਰਾ ਕੀਤਾ ਉਸ ਨੇ ਆਪਣੇ ਜੀਵਨ ਭਰ ਦੀ ਕਮਾਈ 20ਹਜਾਰ ਡਾਲਰ ਵੀ ਖਰਚ ਕੀਤੇ, ਪਰ ਇਸ ਸਭ ਦੇ ਬਾਵਜੂਦ ਵੀ ਉਸ ਨੂੰ ਰੁਜ਼ਗਾਰ ਨਹੀਂ ਮਿਲਿਆ।
ਹੁਣ, ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਨੌਕਰੀ ਕਰਨ ਲਈ ਵਰਕ ਵੀਜ਼ਾ ਦੀ ਲੋੜ ਹੈ, ਤਾਂ ਉਹ ਅਕਤੂਬਰ ਵਿੱਚ ਆਪਣੇ ਦੇਸ਼ ਭਾਰਤ ਪਰਤ ਰਹੀ ਹੈ। ਸ਼ਿਵਦਾਸ ਨੇ ਕਿਹਾ ਮੈਨੂੰ ਇਸ ਦੀ ਉਮੀਦ ਨਹੀਂ ਸੀ,” “ਜਦੋਂ ਮੈਂ ਆਪਣੀ ਪ੍ਰਕਿਰਿਆ ਸ਼ੁਰੂ ਕੀਤੀ (ਜੁਲਾਈ 2023 ਵਿੱਚ) ਤਾਂ ਨੌਕਰੀ ਦੇ ਬਹੁਤ ਸਾਰੇ ਮੌਕੇ ਸਨ, ਪਰ ਹੁਣ ਮਾਲਕ ਮੈਨੂੰ ਕਹਿੰਦੇ ਹਨ ਕਿ ਮੈਨੂੰ ਨਿਊਜ਼ੀਲੈਂਡ ਵਿੱਚ ਕੰਮ ਕਰਨ ਲਈ ਵਰਕ ਵੀਜ਼ਾ ਦੀ ਲੋੜ ਹੈ। ਉਸਨੇ ਨੋਟ ਕੀਤਾ ਕਿ ਦੇਸ਼ ਭਰ ਵਿੱਚ ਨਰਸਿੰਗ ਦੀ ਵਿਆਪਕ ਘਾਟ ਦੇ ਬਾਵਜੂਦ ਉਸਦੇ ਸੀਏਪੀ ਬੈਚ ਦੇ 140 ਵਿਦਿਆਰਥੀਆਂ ਵਿੱਚੋਂ ਸਿਰਫ ਤਿੰਨ ਹੀ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਹੋ ਪਾਏ
ਉਸ ਦੀ ਕਹਾਣੀ ਵਿਲੱਖਣ ਨਹੀਂ ਹੈ। ਨਿਊਜ਼ੀਲੈਂਡ ਨਰਸਾਂ ਸੰਗਠਨ ਦੇ ਬੋਰਡ ਮੈਂਬਰ ਸੇਜੂ ਚੇਰੀਅਨ ਦੇ ਅਨੁਸਾਰ, ਨਿਊਜ਼ੀਲੈਂਡ ਵਿੱਚ ਘੱਟੋ ਘੱਟ 365 ਅੰਤਰਰਾਸ਼ਟਰੀ ਨਰਸਾਂ ਕੰਮ ਲੱਭਣ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਇਕ ਵੱਡੀ ਰੁਕਾਵਟ ਵੱਲ ਇਸ਼ਾਰਾ ਕੀਤਾ, ਜਦੋਂ ਕਿ ਨਰਸਿੰਗ ਕੌਂਸਲ ਇਨ੍ਹਾਂ ਨਰਸਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਲਈ ਸਾਲਾਨਾ ਅਭਿਆਸ ਸਰਟੀਫਿਕੇਟ ਜਾਰੀ ਕਰਦੀ ਹੈ, ਬਹੁਤ ਸਾਰੀਆਂ ਵਰਕ ਵੀਜੇ ਤੋਂ ਬਿਨਾਂ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਨਹੀਂ ਕਰ ਸਕਦੀਆਂ। ਉਸੇ ਸਮੇਂ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵਰਕ ਵੀਜ਼ਾ ਦੇਣ ਤੋਂ ਪਹਿਲਾਂ ਨੌਕਰੀ ਦੀ ਪੇਸ਼ਕਸ਼ ਦੀ ਲੋੜ ਹੁੰਦੀ ਹੈ, ਜਿਸ ਨਾਲ “ਕੈਚ -22” (“catch-22” )ਸਥਿਤੀ ਪੈਦਾ ਹੁੰਦੀ ਹੈ. ਨਰਸਾਂ ਦੇਸ਼ ਛੱਡ ਰਹੀਆਂ ਹਨ, “ਚੇਰੀਅਨ ਨੇ ਕਿਹਾ. “ਰੁਜ਼ਗਾਰਦਾਤਾ ਨਰਸਾਂ ਲਈ ਵੀਜ਼ਾ ਅਰਜ਼ੀਆਂ ਦਾ ਸਮਰਥਨ ਕਰਦੇ ਸਨ, ਪਰ ਹੁਣ ਅਜਿਹਾ ਨਹੀਂ ਹੈ। ਸਿਸਟਮ ਨੂੰ ਬਦਲਣ ਦੀ ਲੋੜ ਹੈ। ਚੇਰੀਅਨ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਅਪੀਲ ਕੀਤੀ ਕਿ ਉਹ ਰਜਿਸਟਰਡ ਨਰਸਾਂ ਲਈ ਛੇ ਮਹੀਨੇ ਜਾਂ ਇਕ ਸਾਲ ਦਾ ਨੌਕਰੀ ਖੋਜ ਵੀਜ਼ਾ ਪੇਸ਼ ਕਰੇ, ਜਿਸ ਨਾਲ ਰੁਜ਼ਗਾਰਦਾਤਾਵਾਂ ਅਤੇ ਬਿਨੈਕਾਰਾਂ ਦੋਵਾਂ ਲਈ ਪ੍ਰਕਿਰਿਆ ਆਸਾਨ ਹੋਵੇਗੀ। ਇਸ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੀਜ਼ਾ ਸੰਚਾਲਨ ਦੇ ਡਾਇਰੈਕਟਰ ਜੋਕ ਗਿਲਰੇ ਨੇ ਕਿਹਾ ਕਿ ਸੀਏਪੀ ਪੂਰਾ ਕਰਨ ਵਾਲੀਆਂ ਨਰਸਾਂ ਕੰਮ ਦੀ ਭਾਲ ਕਰਨ ਲਈ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇ ਸਕਦੀਆਂ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਵਰਕ ਜਾਂ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀ ਦੇਣ ਲਈ ਨੌਕਰੀ ਦੀ ਪੇਸ਼ਕਸ਼ ਜ਼ਰੂਰੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਵਾਸੀ ਕਿਰਤ ਬਾਜ਼ਾਰ ਵਿੱਚ ਅਸਲ ਖਾਮੀਆਂ ਨੂੰ ਭਰਨ। ਚੁਣੌਤੀਆਂ ਦੇ ਬਾਵਜੂਦ ਸ਼ਿਵਦਾਸ ਨਿਰਾਸ਼ਾ ਨਾਲ ਨਿਊਜ਼ੀਲੈਂਡ ਛੱਡਣ ਦੀ ਤਿਆਰੀ ਕਰ ਰਹੀ ਹੈ।

Related posts

19ਵੀਂ ਸਦੀ ਦੇ ਇਤਿਹਾਸਕ ਸਟੀਮ ਲੋਕੋਮੋਟਿਵ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਮੁਹਿੰਮ

Gagan Deep

Gagan Deep

ਰਸੋਈਆਂ ਵਿੱਚ ਅੱਗ ਲੱਗਣ ਦੇ ਮਾਮਲੇ ਵਧੇ, ਫਾਇਰਫਾਈਟਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ

Gagan Deep

Leave a Comment