ਜਲੰਧਰ ‘ਚ ਨਵਰਾਤਰੀ ਪੂਜਾ ਦੌਰਾਨ ਮੰਦਰ ‘ਚ ਕਥਿਤ ਤੌਰ ‘ਤੇ ਭਾਰੀ ਹੰਗਾਮਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਪੰਨੂ ਵਿਹਾਰ ‘ਚ ਨਵਰਾਤਰੀ ਦੌਰਾਨ ਮੰਦਰ ‘ਚ ਚੱਲ ਰਹੀ ਦੁਰਗਾ ਪੂਜਾ ਦੌਰਾਨ ਕੁਝ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਮੰਦਰ ਵਿਚ ਦਾਖਲ ਹੋ ਕੇ ਇਸ ਦੀ ਭੰਨਤੋੜ ਕੀਤੀ ਅਤੇ ਕੁਝ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਹਮਲਾਵਰਾਂ ਦੀ ਭਾਲ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਰਾਤ ਨਵਰਾਤਰੇ ਦੇ ਮੌਕੇ ‘ਤੇ ਮੰਦਰ ‘ਚ ਦੁਰਗਾ ਪੂਜਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੌਰਾਨ 10 ਦੇ ਕਰੀਬ ਨੌਜਵਾਨ ਮੰਦਰ ‘ਚ ਆਏ ਅਤੇ ਉਥੇ ਮੌਜੂਦ ਕੁਝ ਹੋਰ ਨੌਜਵਾਨਾਂ ‘ਤੇ ਹਮਲਾ ਬੋਲ ਦਿੱਤਾ। ਜਿਸ ਤੋਂ ਬਾਅਦ ਮੰਦਰ ਪਰਿਸਰ ਵਿੱਚ ਭਗਦੜ ਮੱਚ ਗਈ।