New Zealand

ਵਾਈਕਾਟੋ ‘ਚ ਕੀਵੀ-ਭਾਰਤੀ ਦੀ ਮੌਤ ਦੇ ਮਾਮਲੇ ‘ਚ ਕਤਲ ਦੀ ਜਾਂਚ ਸ਼ੁਰੂ,ਦੋ ਲੋਕ ਗ੍ਰਿਫਤਾਰ

ਆਕਲੈਂਡ (ਐੱਨ ਜੈੱਡ ਤਸਵੀਰ) ਵਾਈਕਾਟੋ ਰੋਡ ‘ਤੇ ਗੰਭੀਰ ਰੂਪ ਨਾਲ ਜ਼ਖਮੀ ਮਿਲੇ ਇਕ ਕੀਵੀ-ਭਾਰਤੀ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀਆਂ ‘ਤੇ ਉਸ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਦਰਸ਼ਕ ਨਾਰਨ (43 ਸਾਲਾ) ਦੀ ਮਾਂ ਹੰਸਾ ਨਾਰਨ ਨੇ ਖੁਲਾਸਾ ਕੀਤਾ ਹੈ ਕਿ ਉਹ ਟੌਪੋ ‘ਚ ਆਪਣੇ ਇਕ ਦੋਸਤ ਨੂੰ ਮਿਲਣ ਤੋਂ ਬਾਅਦ ਆਕਲੈਂਡ ਜਾ ਰਿਹਾ ਸੀ, ਜਦੋਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹੰਸਾ ਨੇ ਇੰਡੀਅਨ ਵੀਕੈਂਡਰ ਨਾਲ ਗੱਲਬਾਤ ਕਰਦਿਆਂ ਕਿਹਾ, “ਅਸੀਂ ਆਪਣੇ ਬੇਟੇ ਨੂੰ ਇੱਕ ਦਿਆਲੂ, ਉਦਾਰ ਅਤੇ ਦਿਲਦਾਰ ਆਦਮੀ ਵਜੋਂ ਯਾਦ ਕਰਦੇ ਹਾਂ।
ਨਾਰਨ ਸੋਮਵਾਰ ਸਵੇਰੇ ਹੈਂਪਟਨ ਡਾਊਨਸ ਰੋਡ, ਵੰਗਾਮਾਰੀਨੋ ‘ਤੇ ਮਿਲਿਆ ਸੀ ਅਤੇ ਬਾਅਦ ਵਿਚ ਆਕਲੈਂਡ ਸਿਟੀ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ,ਜਿਨਾਂ ਵਿੱਚ ਇੱਕ ਪਾਪਾਕੁਰਾ ਤੋਂ 32 ਸਾਲਾ ਅਤੇ ਆਕਲੈਂਡ ਤੋਂ 42 ਸਾਲਾ ਹੈ ਜਿਨ੍ਹਾਂ ‘ਤੇ ਹੁਣ ਕਤਲ ਦੇ ਦੋਸ਼ ਲੱਗੇ ਹਨ। ਜਾਂਚ ਦੀ ਅਗਵਾਈ ਕਰ ਰਹੇ ਡਿਟੈਕਟਿਵ ਸੀਨੀਅਰ ਸਾਰਜੈਂਟ ਕ੍ਰਿਸਟੀਨ ਕਲਾਰਕ ਨੇ ਕਿਹਾ ਕਿ ਜਾਂਚ ਜਾਰੀ ਰਹਿਣ ਨਾਲ ਹੋਰ ਗ੍ਰਿਫਤਾਰੀਆਂ ਜਾਂ ਇਨਾਂ ‘ਤੇ ਹੋਰ ਦੋਸ਼ ਲਗਾਏ ਜਾ ਸਕਦੇ ਹਨ। ਪੀੜਤ ਦੀ ਮਾਂ ਹੰਸਾ ਨਾਰਨ ਕਲਾਰਕਸ ਬੀਚ ‘ਚ ਰਹਿੰਦੀ ਹੈ। ਨਿਊਜ਼ੀਲੈਂਡ ਹੈਰਾਲਡ ਨੇ ਉਸ ਦੇ ਹਵਾਲੇ ਨਾਲ ਕਿਹਾ ਕਿ ਉਹ ਅਜੇ ਵੀ ਹੈਰਾਨ ਹੈ ਕਿ ਉਸ ਦਾ ਬੇਟਾ ਹੈਂਪਟਨ ਡਾਊਨਸ ਰੋਡ ‘ਤੇ ਕਿਵੇਂ ਪਹੁੰਚਿਆ। ਪੀੜਤ ਮਾਂ ਨੇ ਕਿਹਾ ਕਿ ਪੁਲਿਸ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਜਾਂ ਉਸ ਦਾ ਬੇਟਾ ਕਤਲ ਦੇ ਦੋਸ਼ੀ ਦੋਵਾਂ ਵਿਅਕਤੀਆਂ ਨੂੰ ਜਾਣਦਾ ਸੀ ਜਾਂ ਨਹੀਂ, ਕਿਉਂਕਿ ਉਨ੍ਹਾਂ ਦੀ ਪਛਾਣ ਅਜੇ ਵੀ ਉਸ ਨੂੰ ਨਹੀਂ ਪਤਾ ਹੈ। ਉਸ ਨੂੰ ਅਜੇ ਆਪਣੇ ਬੇਟੇ ਦੀ ਪੋਸਟਮਾਰਟਮ ਰਿਪੋਰਟ ਵੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਅਜੇ ਵੀ ਸੋਗ ਦੀ ਪ੍ਰਕਿਰਿਆ ‘ਚ ਹੈ, ਉਦੋਂ ਹੀ ਅਸੀਂ ਮਾਮਲੇ ਦੀ ਪ੍ਰਸ਼ਾਸਕੀ ਪ੍ਰਕਿਰਿਆ ਬਾਰੇ ਸੋਚ ਸਕਦੇ ਹਾਂ ਅਕਾਊਂਟੈਂਟ ਹੰਸਾ ਨੂੰ ਹਾਲ ਹੀ ‘ਚ ਭਾਰਤੀ ਅਤੇ ਵਿਆਪਕ ਭਾਈਚਾਰੇ ‘ਚ ਉਨ੍ਹਾਂ ਦੇ ਯੋਗਦਾਨ ਲਈ ਨਵੇਂ ਸਾਲ ਦੇ ਸਨਮਾਨ ‘ਚ ਕੁਈਨਜ਼ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਹੰਸਾ ਨਾਰਨ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਉਨਾਂ ਨੂੰ ਦੇ ਸੁਪਰਦ ਕਰ ਦਿੱਤਾ ਗਿਆ ਹੈ ਅਤੇ ਉਹ ਮੰਗਲਵਾਰ ਨੂੰ ਮਨੂਕਾਊ ‘ਚ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Related posts

ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਡੇਵਿਡ ਸੀਮੋਰ ਸਕੂਲ ਦੇ ਦੁਪਹਿਰ ਦੇ ਖਾਣੇ ਦੀਆਂ ਸਮੱਸਿਆਵਾਂ ‘ਤੇ ਆਪਣਾ ਪੂਰਾ ਧਿਆਨ ਦੇਣਗੇ

Gagan Deep

ਭਾਰਤੀ ਟੀਮ ਪਹਿਲੀ ਵਾਰ ਨਿਊਜ਼ੀਲੈਂਡ ਮਹਿਲਾ ਹਾਕੀ ਟੂਰਨਾਮੈਂਟ ‘ਚ ਸ਼ਾਮਲ

Gagan Deep

ਵੈਲਿੰਗਟਨ ਸਿਟੀ ਕੌਂਸਲ ਦੇ ਕ੍ਰਾਊਨ ਆਬਜ਼ਰਵਰ ਨੂੰ ਲਿੰਡਸੇ ਮੈਕੇਂਜ਼ੀ ਵਜੋਂ ਨਾਮਜ਼ਦ ਕੀਤਾ ਗਿਆ

Gagan Deep

Leave a Comment