ਆਕਲੈਂਡ(ਐੱਨ ਜੈੱਡ ਤਸਵੀਰ) ਸ਼ਹਿਰ ਦੇ ਇਤਿਹਾਸਕ ਅਤੇ ਸੱਭਿਆਚਾਰਕ ਨਿਸ਼ਾਨ St James Theatre ਦੀ ਮੁੜ ਬਹਾਲੀ ਦੇ ਕੰਮ ਵਿੱਚ ਵੱਡੀ ਪ੍ਰਗਤੀ ਦਰਜ ਕੀਤੀ ਗਈ ਹੈ। ਲੰਮੇ ਸਮੇਂ ਤੋਂ ਰੁਕੇ ਇਸ ਪ੍ਰੋਜੈਕਟ ਨੇ ਹੁਣ ਇੱਕ ਮਹੱਤਵਪੂਰਨ ਮੀਲ ਪੱਥਰ ਪਾਰ ਕਰ ਲਿਆ ਹੈ, ਜਿਸ ਤੋਂ ਬਾਅਦ ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਥਿਏਟਰ ਇਮਾਰਤ ਵਿਚੋਂ ਸਾਰਾ ਐਸਬੈਸਟਸ ਸੁਰੱਖਿਅਤ ਤਰੀਕੇ ਨਾਲ ਹਟਾ ਦਿੱਤਾ ਗਿਆ ਹੈ, ਜਿਸ ਨਾਲ ਹੁਣ ਅੰਦਰੂਨੀ ਨਿਰਮਾਣ ਕੰਮ ਸ਼ੁਰੂ ਕਰਨ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਦੇ ਨਾਲ ਹੀ ਸਾਈਟ ‘ਤੇ ਭਾਰੀ ਮਸ਼ੀਨਰੀ ਅਤੇ ਮਜ਼ਦੂਰ ਤਾਇਨਾਤ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ 2015 ਵਿੱਚ ਲੱਗੀ ਅੱਗ ਕਾਰਨ St James Theatre ਨੂੰ ਭਾਰੀ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਇਹ ਕਈ ਸਾਲਾਂ ਤੱਕ ਬੰਦ ਪਿਆ ਰਿਹਾ। ਫੰਡਿੰਗ ਅਤੇ ਸੁਰੱਖਿਆ ਸਬੰਧੀ ਮਸਲਿਆਂ ਕਾਰਨ ਪ੍ਰੋਜੈਕਟ ਵਿੱਚ ਕਾਫ਼ੀ ਦੇਰੀ ਵੀ ਹੋਈ।
ਹਾਲ ਹੀ ਵਿੱਚ ਆਕਲੈਂਡ ਕੌਂਸਲ ਵੱਲੋਂ 15 ਮਿਲੀਅਨ ਡਾਲਰ ਦੀ ਫੰਡਿੰਗ ਨੂੰ ਮਨਜ਼ੂਰੀ ਮਿਲਣ ਨਾਲ, ਅਤੇ Crown ਵੱਲੋਂ ਦਿੱਤੀ ਗਈ ਬਰਾਬਰ ਦੀ ਰਕਮ ਨਾਲ, ਇਸ ਇਤਿਹਾਸਕ ਥਿਏਟਰ ਦੀ ਬਹਾਲੀ ਨੂੰ ਨਵਾਂ ਜੀਵਨ ਮਿਲਿਆ ਹੈ।
ਅਗਲੇ ਪੜਾਅ ਵਿੱਚ ਇਮਾਰਤ ਦੀ ਭੂਚਾਲ-ਰੋਧਕ ਮਜ਼ਬੂਤੀ, ਬੇਸ ਆਇਸੋਲੇਸ਼ਨ ਅਤੇ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਲਗਾਉਣ ਦਾ ਕੰਮ ਕੀਤਾ ਜਾਵੇਗਾ। ਮੁਰੰਮਤ ਪੂਰੀ ਹੋਣ ਤੋਂ ਬਾਅਦ ਇਹ ਥਿਏਟਰ ਫਿਰ ਤੋਂ ਸੰਗੀਤਕ, ਨਾਟਕ ਅਤੇ ਸੱਭਿਆਚਾਰਕ ਸਮਾਗਮਾਂ ਦਾ ਕੇਂਦਰ ਬਣੇਗਾ।
ਅਧਿਕਾਰੀਆਂ ਮੁਤਾਬਕ St James Theatre ਨੂੰ 2028 ਤੱਕ ਮੁੜ ਖੋਲ੍ਹਣ ਦਾ ਲਕੜੀ ਰੱਖਿਆ ਗਿਆ ਹੈ, ਜੋ ਇਸ ਦੇ ਸੌ ਸਾਲ ਪੂਰੇ ਹੋਣ ਦੇ ਸਮੇਂ ਨਾਲ ਵੀ ਜੁੜਿਆ ਹੋਵੇਗਾ।
previous post
Related posts
- Comments
- Facebook comments
