World

ਬਾਇਡਨ ਅਸਤੀਫ਼ਾ ਦੇ ਕੇ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ: ਜਮਾਲ ਸਿਮਨਸ

ਅਮਰੀਕਾ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਇਕ ਸਾਬਕਾ ਮੁਲਾਜ਼ਮ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਸਤੀਫ਼ਾ ਦੇਣ ਅਤੇ ਹੈਰਿਸ ਨੂੰ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਾਉਣ ਦੀ ਅਪੀਲ ਕੀਤੀ ਹੈ। ਉਪ ਰਾਸ਼ਟਰਪਤੀ ਦੇ ਸਾਬਕਾ ਸੰਚਾਰ ਡਾਇਰੈਕਟਰ ਜਮਾਲ ਸਿਮਨਸ ਨੇ ਐਤਵਾਰ ਨੂੰ ਇਕ ‘ਟਾਕ ਸ਼ੋਅ’ ਦੌਰਾਨ ਇਹ ਸੁਝਾਅ ਦੇਣ ਮਗਰੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਜੋਅ ਬਾਇਡਨ ਜ਼ਬਰਦਸਤ ਰਹੇ ਹਨ ਪਰ ਉਨ੍ਹਾਂ ਨੂੰ ਇਕ ਆਖਰੀ ਵਾਅਦਾ ਪੂਰਾ ਕਰਕੇ ਬਦਲਾਅ ਲਿਆਉਣਾ ਚਾਹੀਦਾ ਹੈ।’’ ਸੀਐੱਨਐੱਨ ਨੂੰ ਦਿੱਤੇ ਇੰਟਰਵਿਊ ਦੌਰਾਨ ਸਿਮਨਸ ਨੇ ਕਿਹਾ ਕਿ ਬਾਇਡਨ ਅਗਲੇ 30 ਦਿਨਾਂ ’ਚ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ ਅਤੇ ਕਮਲਾ ਹੈਰਿਸ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਡੋਨਲਡ ਟਰੰਪ ਲਈ ਸਥਿਤੀ ਬਦਲ ਜਾਵੇਗੀ ਅਤੇ ਅਗਲੀ ਮਹਿਲਾ ਲਈ ਰਾਸ਼ਟਰਪਤੀ ਉਮੀਦਵਾਰ ਵਜੋਂ ਚੋਣ ਲੜਨਾ ਸੁਖਾਲਾ ਹੋ ਜਾਵੇਗਾ। ਇਕ ਸਵਾਲ ਦੇ ਜਵਾਬ ’ਚ ਸਿਮਨਸ ਨੇ ਕਿਹਾ ਕਿ ਜੇ ਬਾਇਡਨ ਇੰਜ ਕਰਦੇ ਹਨ ਤਾਂ ਇਹ ਬਹੁਤ ਵਧੀਆ ਗੱਲ ਹੋਵੇਗੀ। ਹੈਰਿਸ ਨੂੰ 5 ਨਵੰਬਰ ਦੀਆਂ ਚੋਣਾਂ ’ਚ ਡੋਨਲਡ ਟਰੰਪ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Related posts

ਦਫ਼ਤਰ ‘ਚ ਜ਼ਿਆਦਾ ਕੰਮ ਨਾ ਕਰਨਾ ਪਵੇ, ਤਾਂ ਗਰਭਵਤੀ ਔਰਤ ਨਾਲ ਕੀਤਾ ਆਹ ਕਾਰਾ, ਉੱਡ ਜਾਣਗੇ ਹੋਸ਼

nztasveer_1vg8w8

ਕੁਝ ਨੌਕਰੀ ਦੇ ਇਸ਼ਤਿਹਾਰ ਇੰਨੇ ਗੁਪਤ ਕਿਉਂ ਹੁੰਦੇ ਹਨ?

Gagan Deep

ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਮੌਜੂਦ, ਪਰ ਉਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ: ਟਰੂਡੋ

Gagan Deep

Leave a Comment