World

ਕੈਨੇਡਾ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਖ਼ਿਲਾਫ਼ ਹਿੰਸਾ ਵਿਰੁੱਧ ਇਕਜੁੱਟਤਾ ਰੈਲੀ

ਕੈਨੇਡਾ ਅਤੇ ਬੰਗਲਾਦੇਸ਼ ਵਿੱਚ ਹਿੰਦੂਆਂ ਖ਼ਿਲਾਫ਼ ਹਿੰਸਾ ਦੇ ਵਿਰੋਧ ਵਿੱਚ ਭਾਰਤੀ ਅਮਰੀਕੀਆਂ ਨੇ ਇੱਥੇ ਸਿਲੀਕੌਨ ਵੈਲੀ ਵਿਚ ਇਕਜੁੱਟਤਾ ਰੈਲੀ ਕੀਤੀ। ਮਿਲਪੀਟਾਸ ਸਿਟੀ ਹਾਲ ਵਿੱਚ ਭਾਰਤੀ ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈਚਾਰੇ ਦੇ ਪ੍ਰਮੁੱਖ ਆਗੂਆਂ ਨੇ ਹਿੰਦੂ ਘੱਟ ਗਿਣਤੀ ’ਤੇ ਹੋ ਰਹੇ ਹਮਲਿਆਂ ਬਾਰੇ ਚਰਚਾ ਕੀਤੀ ਅਤੇ ਅਮਰੀਕੀ ਆਗੂਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿਖੇਧੀ ਕਰਨ ਅਤੇ ਹਿੰਦੂ ਘੱਟ ਗਿਣਤੀ ਆਬਾਦੀਆਂ ਦੀ ਸੁਰੱਖਿਆ ਲਈ ਕੈਨੇਡਾ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਦੀ ਅਪੀਲ ਕੀਤੀ।

ਸਿਲੀਕੌਨ ਵੈਲੀ ਦੇ ਖਾੜੀ ਖੇਤਰ ਵਿੱਚ ਦੋ ਲੱਖ ਤੋਂ ਵੱਧ ਭਾਰਤੀ ਅਮਰੀਕੀ ਰਹਿੰਦੇ ਹਨ। ਮੀਡੀਆ ਰੀਲੀਜ਼ ਅਨੁਸਾਰ ਰੈਲੀ ਵਿਚ ਮੌਜੂਦ ਲੋਕਾਂ ਨੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ’ਤੇ ਹਮਲੇ ਦੀ ਘਟਨਾ ਨਾਲ ਨਜਿੱਠਣ ਦੇ ਤਰੀਕੇ ’ਤੇ ਨਿਰਾਸ਼ਾ ਜ਼ਾਹਰ ਕੀਤੀ। ਰੈਲੀ ਵਿੱਚ ਲੋਕਾਂ ਨੇ ਖਾਲਿਸਤਾਨ ਵਿਰੋਧੀ ਨਾਅਰੇ ਲਾਏ। ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ, ‘ਅਸੀਂ ਮੰਦਰ ਵਿੱਚ ਦਾਖਲ ਹੋਏ ਖਾਲਿਸਤਾਨੀਆਂ ਵੱਲੋਂ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਦੇਖੀ। ਦੀਵਾਲੀ ਮਨਾਉਣ ਗਏ ਹਿੰਦੂਆਂ ਨੂੰ ਇਸ ਤਰ੍ਹਾਂ ਤੰਗ-ਪ੍ਰੇਸ਼ਾਨ ਕਰਦਿਆਂ ਦੇਖ ਕੇ ਬਹੁਤ ਦੁੱਖ ਹੋਇਆ।’ ਉਨ੍ਹਾਂ ਕਿਹਾ, ‘’ਅਸੀਂ ਦੇਖਿਆ ਕਿ ਪੁਲੀਸ ਖਾਲਿਸਤਾਨ ਸਮਰਥਕਾਂ ਨਾਲ ਪਹਿਲਾਂ ਹੀ ਘੁਸਪੈਠ ਕਰ ਰਹੀ ਸੀ ਅਤੇ ਹਿੰਦੂ ਸ਼ਰਧਾਲੂਆਂ ਦੀ ਕੁੱਟਮਾਰ ਕਰ ਰਹੀ ਸੀ। ਸਾਡਾ ਟਰੂਡੋ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ। ਸਰਕਾਰ ਕੈਨੇਡਾ ਵਿੱਚ ਹਿੰਦੂਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁੱਝ ਨਹੀਂ ਕਰ ਰਹੀ।

‘ਅਮੈਰੀਕਨਜ਼ ਫਾਰ ਹਿੰਦੂਜ਼’ ਦੇ ਡਾ. ਰਮੇਸ਼ ਜਾਪਰਾ ਨੇ ਕੈਨੇਡਾ ਵਿਚ ਖਾਲਿਸਤਾਨੀਆਂ ਅਤੇ ਬੰਗਲਾਦੇਸ਼ ਵਿਚ ਕੱਟੜਪੰਥੀਆਂ ਵੱਲੋਂ ਹਿੰਦੂਆਂ ’ਤੇ ਕੀਤੇ ਹਮਲਿਆਂ ਦੀ ਨਿਖੇਧੀ ਕੀਤੀ। ਇਸੇ ਤਰ੍ਹਾਂ ‘ਕੋਲੀਸ਼ਨ ਆਫ ਹਿੰਦੂਜ਼ ਇਨ ਨਾਰਥ ਅਮਰੀਕਾ’ ਦੀ ਪੁਸ਼ਪਿਤਾ ਪ੍ਰਸਾਦ ਨੇ ਕੈਨੇਡਾ ਵਿੱਚ ਆਪਣੀ ਟੀਮ ਨੂੰ ‘ਸਿੱਖਸ ਫਾਰ ਜਸਟਿਸ’ ਵੱਲੋਂ ਨਿਸ਼ਾਨਾ ਬਣਾਏ ਜਾਣ ’ਤੇ ਚਿੰਤਾ ਪ੍ਰਗਟਾਈ ਹੈ।

Related posts

ਨਵੀਂ ਮੁਸੀਬਤ? ਧਰਤੀ ਦੀ ਕੋਰ ਵਿਚ ਹੋ ਰਿਹੈ ਕੁਝ ਅਜਿਹਾ, ਬਦਲ ਸਕਦੀ ਹੈ ਦਿਨਾਂ ਦੀ ਲੰਬਾਈ: ਖੋਜ

Gagan Deep

ਅਗਲੇ ਦਹਾਕੇ ਵਿੱਚ ਨਵੇਂ ਹਸਪਤਾਲਾਂ ਅਤੇ ਮੁਰੰਮਤ ਲਈ ਬਜਟ 47 ਬਿਲੀਅਨ ਤੱਕ ਵਧਣ ਦੀ ਉਮੀਦ

Gagan Deep

ਇਮਰਾਨ ਖ਼ਾਨ ਦੀ ਜਾਨ ਨੂੰ ਖ਼ਤਰਾ: ਬੁਸ਼ਰਾ ਬੀਬੀ

Gagan Deep

Leave a Comment