India

ਪੈਦਲ ਯਾਤਰਾ ਦੌਰਾਨ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਿਆ

ਦੱਖਣੀ ਦਿੱਲੀ ਦੇ ਮਾਲਵੀਆ ਨਗਰ ’ਚ ਅੱਜ ਕਿਸੇ ਵਿਅਕਤੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੈਦਲ ਯਾਤਰਾ ਦੌਰਾਨ ਉਨ੍ਹਾਂ ’ਤੇ ਤਰਲ ਪਦਾਰਥ ਸੁੱਟ ਦਿੱਤਾ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਨੇ ਕੇਂਦਰ ’ਤੇ ਸਵਾਲ ਚੁੱਕਦਿਆਂ ਕਿਹਾ, ‘ਜੇ ਕੌਮੀ ਰਾਜਧਾਨੀ ’ਚ ਸਾਬਕਾ ਮੁੱਖ ਮੰਤਰੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਕਿੱਥੇ ਜਾਵੇਗਾ?’ ਜਾਣਕਾਰੀ ਅਨੁਸਾਰ ਕੇਜਰੀਵਾਲ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਲਵੀਆ ਨਗਰ ਦੇ ਸਾਵਿਤਰੀ ਨਗਰ ’ਚ ਰੈਲੀ ਕਰਨ ਪਹੁੰਚੇ ਸਨ। ਉਹ ਇੱਕ ਘੇਰੇ ਦੇ ਪਿੱਛੇ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਤਰਲ ਪਦਾਰਥ ਸੁੱਟ ਦਿੱਤਾ, ਜਿਸ ਮਗਰੋਂ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਮੁਲਜ਼ਮ ਨੂੰ ਕਾਬੂ ਕਰ ਲਿਆ। ਬਾਅਦ ’ਚ ਕੇਜਰੀਵਾਲ ਅਤੇ ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਕਰਮੀਆਂ ਨੂੰ ਮੂੰਹ ਪੂੰਝਦੇ ਦੇਖਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਇਸੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਥਾਣੇ ਲਿਜਾਇਆ ਗਿਆ ਹੈ।

‘ਆਪ’ ਨੇ ਕਿਹਾ, ‘ਭਾਜਪਾ ਦੇ ਸ਼ਾਸਨ ਵਿੱਚ ਦਿੱਲੀ ’ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।’

Related posts

ਝੂਠਾ ਪੁਲਿਸ ਮੁਕਾਬਲਾ: ਸਾਬਕਾ DSP ਨੂੰ ਉਮਰ ਕੈਦ ਅਤੇ DIG ਨੂੰ 7 ਸਾਲ ਸਜ਼ਾ

Gagan Deep

ਚਾਹੁੰਦੇ ਹੋ ਮੁਫਤ ਰਾਸ਼ਨ ਤਾਂ 30 ਜੂਨ ਤੱਕ ਕਰ ਲਵੋ ਇਹ ਕੰਮ, ਨਹੀਂ ਤਾਂ 1 ਜੁਲਾਈ ਤੋਂ ਰਾਸ਼ਨ ਹੋ ਜਾਵੇਗਾ ਬੰਦ

Gagan Deep

ਮਨੀ ਲਾਂਡਰਿੰਗ ਮਾਮਲਾ: ਈਡੀ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖ਼ਿਲਾਫ਼ ਚਾਰਜਸ਼ੀਟ ਦਾਇਰ

Gagan Deep

Leave a Comment