ਕਬੱਡੀ ਫੈਡਰੇਸ਼ਨ ਵੱਲੋਂ ਕਰਵਾਏ ਟੂਰਨਾਮੈਂਟਾਂ ਤੇ ਮਾਲਵਾ ਸਪੋਰਟਸ ਕਲੱਬ ਵੱਲੋਂ ਖੇਡਦੇ ਹੋਏ ਜੱਸੇ ਰਾਏਸਰ ਨੇ ਬਾਲੀਵਾਲ ਸ਼ੂਟਿੰਗ ਦੇ ਵਿੱਚ ਆਪਣੀ ਟੀਮ ਨੂੰ ਹਰ ਫਾਈਨਲ ਦੇ ਵਿੱਚ ਪਹੁੰਚਾਇਆ ਜਦੋਂ ਜਦੋਂ ਵੀ ਟੀਮ ਨੇ ਜੱਸੇ ਰਾਏਸਰ ਨੂੰ ਟੀਮ ਦੀ ਜਿੰਮੇਵਾਰੀ ਸੌਂਪੀ ਤਾਂ ਜੱਸੇ ਨੇ ਆਪਣੀ ਟੀਮ ਦੇ ਲਈ ਪੁਆਇੰਟ ਵੀ ਪ੍ਰਾਪਤ ਕੀਤੇ ਤੇ ਜਿੱਤ ਵੀ ਪ੍ਰਾਪਤ ਕੀਤੀ। ਛੇਵੀਆਂ ਸਿੱਖ ਖੇਡਾਂ ਤੇ ਜੱਸਾ ਵਾਲੀਬਾਲ ਸ਼ੂਟਿੰਗ ਦੇ ਵਿੱਚ ਬੈਸਟ ਅਟੈਕਰ ਰਿਹਾ ਉਸ ਦੀ ਇਸ ਪ੍ਰਾਪਤੀ ਤੋਂ ਖੁਸ਼ ਹੋ ਕੇ ਮਾਲਵਾ ਸਪੋਰਟਸ ਕਲੱਬ ਵੱਲੋਂ iPhone ਤੇ ਸੋਨੇ ਦੀ ਮੁੰਦਰੀ ਨਾਲ ਉਸ ਦਾ ਸਨਮਾਨ ਵੀ ਕੀਤੇ ਗਿਆ ।ਜ਼ਿਕਰ ਯੋਗ ਹੈ ਕਿ ਜੱਸੇ ਦੇ ਨਾਲ ਨਾਲ ਸ਼ੇਰੂ ਢਾਬਾ ਦੀ ਟੱਕਰ ਦੇਖਣ ਲਈ ਦਰਸ਼ਕਾਂ ਦੇ ਵਿੱਚ ਬਹੁਤ ਜਿਆਦਾ ਉਤਸਾਹ ਹੁੰਦਾ ਸੀ ਇੰਡੀਆ ਤੋਂ ਪਹੁੰਚੇ ਪਲੇਅਰ ਜੋਂਟੀ ਬਈਏਵਾਲ ਤੇ ਆਸਟਰੇਲੀਆ ਤੋਂ ਪਹੁੰਚੇ ਭਾਗ ਬੱਸੀਆਂ ਨੇ ਵੀ ਆਪਣੀ ਖੇਡ ਦੇ ਪੂਰੇ ਜੋਹਰ ਦਿਖਾਏ।
ਐਸ ਬੀ ਐਸ ਵਾਲੀਬਾਲ ਸ਼ੂਟਿੰਗ ਦੇ ਖਿਡਾਰੀ ਜੌਨੀ ਬਈਏਵਾਲ ਤੇ ਗੱਗੀ ਬਰਾੜ ਦਾ ਐੱਨ ਜੇੱਡ ਸਿੱਖ ਖੇਡਾਂ ਤੇ ਮਾਨਯੋਗ MP Rima Nakhle ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
previous post
Related posts
- Comments
- Facebook comments