ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ਦੇ ਟੌਰੰਗਾ ‘ਚ ਰਹਿੰਦੇ ਮਾਤਾ ਤੇਜ ਕੌਰ ਜੀ ਦਾ ਦਿਹਾਂਤ ਹੋ ਗਿਆ,ਉਹ 87 ਵਰਿਆਂ ਦੀ ਉਮਰ ਭੋਗ ਕੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ ਹਨ।ਉਹ ਸਵਰਗੀ ਸ. ਅਜੀਤ ਸਿੰਘ ਜੀ ਦੀ ਸੁਪਤਨੀ ਸਨ, ਅਤੇ ਪੰਜਾਬ ‘ਚ ਉਨ੍ਹਾਂ ਦਾ ਸਹੁਰਾ ਪਿੰਡ ਵਡਾਲਾਂ ਕਲਾਂ ਜਿਲ੍ਹਾ ਕਪੂਰਥਲਾ ਸੀ।ਉਹ 2003 ਤੋਂ ਨਿਊਜੀਲੈਂਡ ਆਪਣੇ ਪੁੱਤਰ ਸ.ਮਨੋਹਰ ਸਿੰਘ (ਕੀਵੀ ਕਾਰੋਬਾਰੀ)ਕੋਲ ਰਹਿ ਰਹੇ ਸਨ।ਉਨਾਂ ਦੀ ਇੱਕ ਬੇਟੀ ਸ਼੍ਰਮਤੀ ਬਲਵਿੰਦਰ ਕੌਰ ਨਿਊਜੀਲੈਂਡ ਰਹਿੰਦੀ ਹੈ ਅਤੇ ਇੱਕ ਬੇਟੀ ਅਮਰੀਕਾ ‘ਚ ਹੈ।ਉਨਾਂ ਦੇ ਵੱਡੇ ਬੇਟੇ ਦਾ ਸਵਰਗੀ ਜਗਦੀਸ਼ ਸਿੰਘ ਦਾ ਪਰਿਵਾਰ ਵੀ ਨਿਊਜੀਲੈਂਡ ਹੀ ਰਹਿੰਦਾ ਹੈ। ਮਾਤਾ ਜੀ ਦਾ ਅੰਤਿਮ ਸਸਕਾਰ 11 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ ਦਸ ਵਜੇ Legacy Tauranga,383 Pyes Pa Road.Tauranga ਵਿਖੇ ਕੀਤਾ ਜਾਵੇਗਾ।ਮਾਤਾ ਜੀ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 16 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਪਰਿਵਾਰ ਨਾਲ ਇਸ ਦੁਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਉਨਾਂ ਦੇ ਬੇਟੇ ਸ.ਮਨੋਹਰ ਸਿੰਘ ਨੂੰ 027 229 8536 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
previous post
Related posts
- Comments
- Facebook comments