India

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਯਮੁਨਾ ’ਚ ਜਲਪ੍ਰਵਾਹ

ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਅਸਥੀਆਂ ਸਿੱਖ ਰਹੁ-ਰੀਤਾਂ ਮੁਤਾਬਕ ਅੱਜ ਮਜਨੂ ਕਾ ਟੀਲਾ ਗੁਰਦੁਆਰੇ ਨੇੜੇ ਯਮੁਨਾ ਨਦੀ ਵਿਚ ਜਲਪ੍ਰਵਾਹ ਕਰ ਦਿੱਤੀਆਂ ਹਨ। ਸਿੰਘ ਦੇ ਪਰਿਵਾਰ ਨੇ ਅੱਜ ਸਵੇਰੇ ਨਿਗਮਬੋਧ ਘਾਟ ਤੋਂ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਤੇ ‘ਅਸਥ ਘਾਟ’ ਉੱਤੇ ਲਿਜਾ ਕੇ ਯਮੁਨਾ ਨਦੀ ਵਿਚ ਜਲਪ੍ਰਵਾਹ ਕਰ ਦਿੱਤੀਆਂ। ਇਸ ਮੌਕੇ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨੋਂ ਧੀਆਂ ਉਪਿੰਦਰ ਸਿੰਘ, ਦਮਨ ਸਿੰਘ ਤੇ ਅਮ੍ਰਿਤ ਸਿੰਘ ਵੀ ਮੌਜੂਦ ਸਨ।ਪਰਿਵਾਰ ਵੱਲੋਂ ਹੁਣ ਸਿੱਖ ਰੀਤੀ ਰਿਵਾਜਾਂ ਮੁਤਾਬਕ ਆਪਣੀ ਅਧਿਕਾਰਤ ਰਿਹਾਹਿਸ਼ 3 ਮੋਤੀਲਾਲ ਨਹਿਰੂ ਮਾਰਗ ਉੱਤੇ ਪਹਿਲੀ ਜਨਵਰੀ ਨੂੰ ਅਖੰਡ ਪਾਠ ਰੱਖਿਆ ਜਾਵੇਗਾ। ਭੋਗ, ਅੰਤਿਮ ਅਰਦਾਸ ਤੇ ਕੀਰਤਨ ਦੀ ਰਸਮ 3 ਜਨਵਰੀ ਨੂੰ ਸੰਸਦੀ ਕੰਪਲੈਕਸ ਨਜ਼ਦੀਕ ਗੁਰਦੁਆਰਾ ਰਕਾਬਗੰਜ ਵਿਖੇ ਹੋਵੇਗੀ। ਸਿੰਘ ਦਾ 26 ਦਸੰਬਰ ਨੂੰ 92 ਸਾਲ ਦੀ ਉਮਰ ਵਿਚ ਏਮਸ ਦਿੱਲੀ ’ਚ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਵੱਡੇਰੀ ਉਮਰ ਨਾਲ ਜੁੜੇ ਵਿਗਾੜਾਂ ਨਾਲ ਜੂਝ ਰਹੇ ਸਨ। ਸ਼ਨਿੱਚਰਵਾਰ ਨੂੰ ਇਥੇ ਨਿਗਮਬੋਧ ਘਾਟ ਵਿਚ ਕੀਤੇ ਅੰਤਿਮ ਸੰਸਕਾਰ ਵਿਚ ਦੇਸ਼ ਵਿਦੇਸ਼ ਤੋਂ ਉੱਘੀਆਂ ਹਸਤੀਆਂ ਸ਼ਾਮਲ ਹੋਈਆਂ ਸਨ।

Related posts

AIMPLB ਵਕਫ਼ ਬਿੱਲ ਨੂੰ ਅਦਾਲਤ ’ਚ ਦੇਵੇਗਾ ਚੁਣੌਤੀ

Gagan Deep

ਕਠੂਆ ਹਮਲੇ ਮਗਰੋਂ ਪੰਜਾਬ ਤੇ ਜੰਮੂ ਕਸ਼ਮੀਰ ਦੇ ਅਧਿਕਾਰੀ ਚੌਕਸ

Gagan Deep

ਮਨੀ ਲਾਂਡਰਿੰਗ ਮਾਮਲਾ: ਈਡੀ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖ਼ਿਲਾਫ਼ ਚਾਰਜਸ਼ੀਟ ਦਾਇਰ

Gagan Deep

Leave a Comment