World

ਭਾਰਤ ਦੇ ਦੌਰੇ ’ਤੇ ਆਉਣਗੇ ਪੂਤਿਨ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਛੇਤੀ ਭਾਰਤ ਦਾ ਦੌਰਾ ਕਰਨਗੇ। ਉਂਝ ਦੌਰੇ ਦੀਆਂ ਤਰੀਕਾਂ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਦੱਸਿਆ ਕਿ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਦੌਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰੂਸੀ ਕੌਮਾਂਤਰੀ ਮਾਮਲਿਆਂ ਦੀ ਪਰਿਸ਼ਦ (ਆਰਆਈਏਸੀ) ਵੱਲੋਂ ‘ਰੂਸ ਅਤੇ ਭਾਰਤ: ਨਵੇਂ ਦੁਵੱਲੇ ਏਜੰਡੇ ਵੱਲ’ ਵਿਸ਼ੇ ’ਤੇ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਾਵਰੋਵ ਨੇ ਕਿਹਾ, ‘‘ਪੂਤਿਨ ਦੇ ਭਾਰਤ ਦੌਰੇ ਲਈ ਫਿਲਹਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।’’ ਲਾਵਰੋਵ ਨੇ ਕਿਹਾ ਕਿ ਪਿਛਲੇ ਸਾਲ ਮੋਦੀ ਦੇ ਮੁੜ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਉਨ੍ਹਾਂ ਸਭ ਤੋਂ ਪਹਿਲਾਂ ਰੂਸ ਦਾ ਦੌਰਾ ਕੀਤਾ ਸੀ ਅਤੇ ਹੁਣ ਪੂਤਿਨ ਦੀ ਵਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਜੁਲਾਈ ’ਚ ਰੂਸ ਦਾ ਦੌਰਾ ਕੀਤਾ ਸੀ, ਜੋ ਕਰੀਬ ਪੰਜ ਸਾਲਾਂ ’ਚ ਉਨ੍ਹਾਂ ਦੀ ਪਹਿਲੀ ਰੂਸ ਯਾਤਰਾ ਸੀ। ਇਸ ਤੋਂ ਪਹਿਲਾਂ ਉਨ੍ਹਾਂ 2019 ’ਚ ਆਰਥਿਕ ਸੰਮੇਲਨ ’ਚ ਹਿੱਸਾ ਲੈਣ ਲਈ ਵਲਾਦੀਵੋਸਤੋਕ ਦਾ ਦੌਰਾ ਕੀਤਾ ਸੀ। ਆਪਣੇ ਪਿਛਲੇ ਦੌਰੇ ਸਮੇਂ ਮੋਦੀ ਨੇ ਪੂਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਲਾਵਰੋਵ ਨੇ 24 ਮਾਰਚ ਨੂੰ ਕਿਹਾ ਕਿ ਰੂਸ, ਭਾਰਤ ਦੇ ਨਾਲ ਵਿਸ਼ੇਸ਼ ਰਣਨੀਤਕ ਭਾਈਵਾਲੀ ਵਿਕਸਤ ਕਰ ਰਿਹਾ ਹੈ। ਪੂਤਿਨ ਅਤੇ ਮੋਦੀ ਆਪਸ ’ਚ ਲਗਾਤਾਰ ਸੰਪਰਕ ਬਣਾਈ ਰਖਦੇ ਹਨ ਅਤੇ ਔਸਤਨ ਹਰ ਦੋ ਮਹੀਨਿਆਂ ’ਚ ਇਕ ਵਾਰ ਟੈਲੀਫੋਨ ’ਤੇ ਦੋਹਾਂ ਦੀ ਗੱਲਬਾਤ ਹੁੰਦੀ ਰਹੀ ਹੈ। ਲਾਵਰੋਵ ਨੇ ਯੂਕਰੇਨ ਜੰਗ ਬਾਰੇ ਅਪਣਾਈ ਗਈ ਨੀਤੀ ਲਈ ਭਾਰਤ ਦੀ ਸ਼ਲਾਘਾ ਕੀਤੀ।

Related posts

Canada: ਮੰਦਰ ਵਿੱਚ ਸ਼ਰਧਾਲੂਆਂ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ਵਿੱਚ ਕੌਂਸਲਰ ਕੈਂਪ ਰੱਦ

Gagan Deep

ਕੈਨੇਡਾ ’ਚ ਪਨਾਹ ਨਹੀਂ ਮੰਗ ਸਕਣਗੇ ਕੋਮਾਂਤਰੀ ਵਿਦਿਆਰਥੀ

Gagan Deep

ਕੈਨੇਡਾ ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਖ਼ਿਲਾਫ਼ ਹਿੰਸਾ ਵਿਰੁੱਧ ਇਕਜੁੱਟਤਾ ਰੈਲੀ

Gagan Deep

Leave a Comment