New Zealand

ਨਿਊਜ਼ੀਲੈਂਡ ‘ਚ ਜੇਲ੍ਹ ਅਫ਼ਸਰ ਬਣੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 4 ਸਾਲ ਦੀ ਬੱਚੀ ਦਾ ਸੀ ਪਿਤਾ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ‘ਚ ਜੇਲ੍ਹ ਅਫ਼ਸਰ ਬਣੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਭੁਲੇਚੱਕ ਦੇ ਗੁਰਚਰਨ ਸਿੰਘ ਵਜੋਂ ਹੋਈ ਹੈ। ਉਹ 11 ਸਾਲ ਪਹਿਲਾਂ ਸਟਡੀ ਵੀਜ਼ਾ ਤੇ ਨਿਊਜ਼ੀਲੈਂਡ ਗਿਆ ਸੀ। ਮ੍ਰਿਤਕ ਗੁਰਚਰਨ ਸਿੰਘ 4 ਸਾਲਾਂ ਬੱਚੀ ਦਾ ਪਿਤਾ ਸੀ। ਸਦਮੇ ਵਿੱਚ ਆਇਆ ਪਰਿਵਾਰ ਮ੍ਰਿਤਕ ਸਰੀਰ ਜਲਦੀ ਵਾਪਸ ਲਿਆਉਣ ਦੀ ਮੰਗ ਕਰ ਰਿਹਾ ਹੈ।
ਗੁਰਚਰਨ ਸਿੰਘ ਨੇ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਿਸ ਵਿੱਚ ਪੜ੍ਹਾਈ ਤੋਂ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕੀਤੀ ਸੀ ਅਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਜੇਲ੍ਹ ਅਫ਼ਸਰ ਦੇ ਤੌਰ ਤੇ ਨਿਯੁਕਤੀ ਮਿਲੀ। 2020 ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤੇ ਵਿਆਹ ਕਰਵਾ ਕੇ ਲਗਭਗ ਡੇਢ ਸਾਲ ਬਾਅਦ ਫਿਰ ਤੋਂ ਵਾਪਸ ਚਲਾ ਗਿਆ।
ਕੁਝ ਮਹੀਨੇ ਪਹਿਲਾਂ ‌ਗੁਰਸ਼ਰਨ ਫਿਰ ਤੋਂ ਆਪਣੇ ਘਰ ਆਇਆ ਸੀ ਅਤੇ 1 ਨਵੰਬਰ 2024 ਨੂੰ ਵਾਪਸ ਗਿਆ ਸੀ ਪਰ ਹੋਣੀ ਨੇ ਐਸੀ ਖੇਡ ਖੇਡੀ ਕਿ ਉਸਦਾ ਹੱਸਦਾ-ਵੱਸਦਾ ਪਰਿਵਾਰ ਰੋਣ ਨੂੰ ਮਜਬੂਰ ਹੋ ਗਿਆ ਹੈ। ਚਾਰ ਸਾਲ ਦੀ ਬੱਚੀ ਨੂੰ ਪਤਾ ਵੀ ਨਹੀਂ ਕਿ ਉਸ ਦੇ ਪਿਤਾ ਨਹੀਂ ਰਹੇ। 29 ਸਾਲ ਦੇ ਗੁਰਚਰਨ ਦੀ 25 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਉਸ ਵੇਲੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਜਦੋਂ ਉਹ ਆਪਣੀ ਗੱਡੀ ਵਿੱਚ ਆਪਣੀ ਨੌਕਰੀ ਤੇ ਜਾ ਰਿਹਾ ਸੀ।
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਦਕਿ ਉਸਦੀ ਪਤਨੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ। ਗੁਰਚਰਨ ਦੇ ਪਿਤਾ ਸੁੱਚਾ ਸਿੰਘ ਅਤੇ ਪਿੰਡ ਦੇ ਸਰਪੰਚ ਦੇ ਭਰਾ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗੁਰਚ

Related posts

ਏਵੀਅਨ ਬੋਟੂਲਿਜ਼ਮ ਨੇ ਨੇਪੀਅਰ ਵਿੱਚ 100 ਤੋਂ ਵੱਧ ਬਤੱਖਾਂ ਮਾਰੀਆ

Gagan Deep

ਨਿਊਜ਼ੀਲੈਂਡ ਦੇ ਡਿਪਲੋਮੈਟਾਂ ਨੇ ਇਜ਼ਰਾਈਲ ਦੀਆਂ ਵੀਜ਼ਾ ਲੋੜਾਂ ਦੇ ਝੂਠੇ ਦਾਅਵਿਆਂ ‘ਤੇ ਅਮਰੀਕੀ ਸੈਨੇਟਰ ਨੂੰ ਸਹੀ ਠਹਿਰਾਇਆ

Gagan Deep

ਕੈਂਟਰਬਰੀ ਕੈਂਪਗ੍ਰਾਊਂਡ ‘ਚ ਪਾਣੀ ਪੀਣ ਤੋਂ ਬਾਅਦ ਛੇ ਲੋਕ ਹਸਪਤਾਲ ਵਿੱਚ ਦਾਖ਼ਲ

Gagan Deep

Leave a Comment