World

ਕੈਨੇਡਾ-ਅਮਰੀਕਾ ਵਪਾਰਕ ਦੋਸਤੀ ਹੁਣ ਪੁਰਾਣੀ ਗੱਲ ਹੋ ਗਈ: ਮਾਰਕ ਕਾਰਨੇ

ਅਮਰੀਕਨ ਰਾਸ਼ਟਰਪਤੀ ਵਲੋਂ ਵਿਦੇਸ਼ਾਂ ਦੇ ਬਣੇ ਟਰੱਕ ਤੇ ਕਾਰਾਂ ਦੀ ਅਮਰੀਕਾ ’ਚ ਅਯਾਤ ’ਤੇ 2 ਅਪਰੈਲ ਤੋਂ 25 ਫੀਸਦ ਟੈਕਸ ਲਾਉਣ ਦੇ ਐਲਾਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਸਰਕਾਰ ਨੇ ਵਪਾਰਕ ਭਰੋਸਿਆਂ ਨੂੰ ਵੱਡੀ ਢਾਹ ਲਾਈ ਹੈ, ਜਿਸਦੇ ਨਤੀਜੇ ਉਸਨੂੰ ਅਗਲੇ ਸਾਲਾਂ ਵਿਚ ਭੁਗਤਣੇ ਪੈਣਗੇ। ਵਾਹਨ ਟੈਕਸ ਦੇ ਐਲਾਨ ਨੇ ਕੈਨੇਡਾ ਫੈਡਰਲ ਚੋਣ ਮੁਹਿੰਮ ਨੂੰ ਵੀ ਝਟਕਾ ਦਿੱਤਾ ਹੈ ਅਤੇ ਵੱਡੀਆਂ ਪਾਰਟੀਆਂ ਦਾ ਧਿਆਨ ਆਗੂ ਲੋਕ ਲੁਭਾਊ ਵਾਅਦਿਆਂ ਤੋਂ ਪਾਸੇ ਹਟਕੇ ਟਰੰਪ ਟੈਰਿਫ ’ਤੇ ਕੇਂਦਰਤ ਹੋ ਗਿਆ ਹੈ।

ਅਮਰੀਕਨ ਰਾਸ਼ਟਰਪਤੀ ਵੱਲੋਂ ਕੈਨੇਡਿਆਈ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਭਲਕੇ ਗੱਲਬਾਤ ਦੇ ਸੱਦੇ ਤੋਂ ਬਾਦ ਕਾਰਨੇ ਵਲੋਂ ਚੋਣ ਪ੍ਰੋਗਰਾਮ ਰੱਦ ਕਰਕੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਤਾਂ ਕਿ ਡੋਨਲਡ ਟਰੰਪ ਨਾਲ ਕੀਤੀ ਜਾਣ ਵਾਲੀ ਗੱਲਬਾਤ ਦੇ ਮੁੱਦੇ ਵਿਚਾਰੇ ਜਾਣ। ਕੈਨੇਡਾ ਅਮਰੀਕਾ ਸਬੰਧਾਂ ਬਾਰੇ ਕੈਬਨਿਟ ਕਮੇਟੀ ਨਾਲ ਮੀਟਿੰਗ ਤੋਂ ਬਾਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਾਰਨੇ ਨੇ ਕਿਹਾ ਕਿ ਟੈਰਿਫ ਚੁਣੌਤੀਆਂ ਮੂਹਰੇ ਕੈਨੇਡਾ ਨੂੰ ਆਰਥਿਕਤਾ ’ਚ ਸਵੈ-ਸਮਰੱਥ ਹੋ ਕੇ ਚੱਟਾਨ ਵਾਂਗ ਖੜਨਾ ਸਮੇਂ ਦੀ ਲੋੜ ਬਣ ਗਿਆ ਹੈ ਅਤੇ ਕੈਨੇਡਾ ਦੇ ਲੋਕਾਂ ਦੀ ਏਕਤਾ ਇਹ ਸਭ ਕਰਕੇ ਵਿਖਾਏਗੀ।

ਟੋਰੀ ਆਗੂ ਪੀਅਰ ਪੋਲਵਿਰ ਵਲੋਂ ਅਮਰੀਕਾ ਨੂੰ ਦੋਸਤ ਕਹਿਣ ਤੋਂ ਭੜਕੇ ਮਾਰਕ ਕਾਰਨੇ ਨੇ ਟੈਰਿਫਾਂ ਦੇ ਹਵਾਲੇ ਨਾਲ ਵਿਰੋਧੀ ਆਗੂ ਨੂੰ ਸਵਾਲ ਕੀਤਾ ਕਿ ਦੋਸਤ ਨੂੰ ਢਾਹ ਲਾਉਣੀ ਕਿੱਥੋਂ ਦੀ ਦੋਸਤੀ ਹੈ ? ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀ ਦੋਸਤੀ ਤਾਂ ਹੁਣ ਬੀਤੇ ਦੀ ਗੱਲ ਬਣਕੇ ਰਹਿ ਗਈ ਹੈ।

ਟੈਕਸ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਓਂਟਾਰਿਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਬੀਤੀ ਰਾਤ ਉਸਦੀ ਅਮਰੀਕਨ ਵਪਾਰ ਸਕੱਤਰ ਹੌਵਰਡ ਲੂਨਿਕ ਨਾਲ ਚੰਗੇ ਮਹੌਲ ਵਿੱਚ ਗੱਲ ਹੋਈ ਹੈ। ਫੋਰਡ ਨੇ ਦੱਸਿਆ ਕਿ ਬੇਸ਼ੱਕ ਹੌਵਰਡ ਨੇ ਭਰੋਸਾ ਦਿੱਤਾ ਹੈ ਕਿ ਵਾਹਨ ਟੈਕਸ ਉਤਪਾਦਕਾਂ ਨੂੰ ਪ੍ਰਭਾਵਿਤ ਕਰਨ ਦਾ ਕਾਰਨ ਨਹੀਂ ਬਣੇਗਾ, ਪਰ ਅਸੀਂ ਉਸਦੇ ਭਰੋਸੇ ਉੱਤੇ ਵਿਸ਼ਵਾਸ ਕਰਨ ਦੀ ਥਾਂ ਉਸ ਨਾਲ ਸਿੱਝਣ ਲਈ ਆਪਣਾ ਅਗਲਾ ਕਦਮ ਪੁੱਟਣ ਲਈ 2 ਅਪਰੈਲ ਦੀ ਉਡੀਕ ਕਰਾਂਗੇ।

ਜ਼ਿਕਰਯੋਗ ਹੈ ਕਿ ਕੈਨੇਡਾ ’ਚ 85 ਫੀਸਦ ਵਾਹਨ ਉਤਪਾਦਨ ਓਂਟਰੀਓ ਸੂਬੇ ਵਿੱਚ ਹੁੰਦਾ ਹੈ। ਕਰੀਬ ਸਾਢੇ ਪੰਜ ਲੱਖ ਕਾਮੇ ਆਟੋ ਫੈਕਟਰੀਆਂ ’ਚ ਕੰਮ ਕਰਦੇ ਹਨ। 2023 ’ਚ ਇੱਥੇ 1537111 ਵਾਹਨਾਂ ਦਾ ਉਤਪਾਦਨ ਹੋਇਆ, ਜੋ 50 ਫੀਸਦੀ ਤੋਂ ਵੱਧ ਨਿਰਯਾਤ ਹੋਏ ਹਨ। ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ ਆਟੋ ਉਤਪਾਦਨ ਦਾ ਯੋਗਦਾਨ 6 ਫੀਸਦ ਹੈ।

ਐੱਨਡੀਪੀ ਆਗੂ ਜਗਮੀਤ ਸਿੰਘ ਨੇ ਚੋਣ ਮੁੰਹਿਮ ਦੇ ਟੂਰ ਵਿਚਾਲੇ ਛੱਡ ਕੇ ਅੱਜ ਵੱਡੀਆਂ ਵਾਹਨ ਫੈਕਟਰੀਆਂ ਦੇ ਯੂਨੀਅਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਕੈਨੇਡਾ ’ਚ ਬਣੀਆਂ ਕਾਰਾਂ ਨੂੰ ਜੀਐੱਸਟੀ ਮੁਕਤ ਕੀਤਾ ਜਾਵੇਗਾ।

Related posts

ਬਰਤਾਨੀਆ: ਲੇਬਰ ਪਾਰਟੀ ਨੂੰ 14 ਸਾਲਾਂ ਬਾਅਦ ਬਹੁਮਤ ਮਿਲਿਆ; 650 ਵਿੱਚੋਂ 341 ਸੀਟਾਂ ਜਿੱਤੀਆਂ

Gagan Deep

ਟਰੰਪ ਨਾਲ ਦਲੇਰੀ ਨਾਲ ਗੱਲ ਕਰਨ ਲਈ ਤਿਆਰ ਹਾਂ: ਪੁਤਿਨ

Gagan Deep

ਟਰੰਪ ਨੇ 2 ਅਪਰੈਲ ਤੋਂ ਭਾਰਤ ਅਤੇ ਚੀਨ ਦੇ ਖ਼ਿਲਾਫ਼ ਪਰਸਪਰ ਟੈਕਸ ਦਾ ਐਲਾਨ ਕੀਤਾ

Gagan Deep

Leave a Comment