World

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ’ਤੇ ਜਹਾਜ਼ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼

ਇਕ 36 ਸਾਲਾ ਭਾਰਤੀ ਮੂਲ ਦੇ ਵਿਅਕਤੀ ’ਤੇ ਅਮਰੀਕਾ ਵਿਚ ਇਕ ਘਰੇਲੂ ਉਡਾਣ ’ਚ ਸਵਾਰ ਯਾਤਰੀ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਮੋਂਟਾਨਾ ਦੇ ਸੰਘੀ ਵਕੀਲ ਕੁਰਟ ਅਲਮੇ ਨੇ 3 ਅਪ੍ਰੈਲ ਨੂੰ ਇਕ ਬਿਆਨ ਵਿਚ ਕਿਹਾ ਕਿ ਭਾਵੇਸ਼ ਕੁਮਾਰ ਦਹਿਆਭਾਈ ਸ਼ੁਕਲਾ ’ਤੇ ਮੋਂਟਾਨਾ ਤੋਂ ਟੈਕਸਸ ਜਾ ਰਹੀ ਉਡਾਣ ਵਿਚ ਇਤਰਾਜ਼ਯੋਗ ਜਿਨਸੀ ਸੰਪਰਕ ਬਣਾਉਣ ਦਾ ਦੋਸ਼ ਹੈ। ਬਿਆਨ ਅਨੁਸਾਰ, “ਨਿਊ ਜਰਸੀ ਦੇ ਲੇਕ ਹਿਆਵਾਥਾ ਦੇ ਰਹਿਣ ਵਾਲੇ ਸ਼ੁਕਲਾ ’ਤੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਹਵਾਈ ਖੇਤਰ ਅਧਿਕਾਰ ਖੇਤਰ ਵਿਚ ਇਤਰਾਜ਼ਯੋਗ ਜਿਨਸੀ ਸੰਪਰਕ ਦੇ ਇੱਕ-ਗਿਣਤੀ ਦੋਸ਼ ਪੱਤਰ ਵਿੱਚ ਦੋਸ਼ ਲਗਾਇਆ ਗਿਆ ਸੀ। ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸ਼ੁਕਲਾ ਨੂੰ ਦੋ ਸਾਲ ਦੀ ਕੈਦ, 250,000 ਅਮਰੀਕੀ ਡਾਲਰ ਦਾ ਜੁਰਮਾਨਾ ਅਤੇ ਘੱਟੋ-ਘੱਟ ਪੰਜ ਸਾਲ ਨਿਗਰਾਨੀ ਅਧੀਨ ਰਿਹਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’
ਅਮਰੀਕੀ ਅਟਾਰਨੀ ਦਫ਼ਤਰ ਇਸ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਐੱਫਬੀਆਈ, ਆਈਸੀਈ ਅਤੇ ਡੱਲਾਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਪੁਲੀਸ ਨੇ ਜਾਂਚ ਕੀਤੀ ਹੈ।

Related posts

ਸਫਲਤਾ ਸਮੀਕਰਨ: ਦੱਖਣੀ-ਏਸ਼ੀਆਈ ਵਿਦਿਆਰਥੀ ਸਕੂਲਾਂ ਵਿੱਚ ਵਧੀਆ ਪ੍ਰਦਰਸ਼ਨ ਕਿਉਂ ਕਰਦੇ ਹਨ?

Gagan Deep

ਅਮਰੀਕਾ: 18 ਹਜ਼ਾਰ ਪਰਵਾਸੀ ਭਾਰਤੀਆਂ ’ਤੇ ਲਟਕੀ ਤਲਵਾਰ

Gagan Deep

ਪੌਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦੇ ਮਾਮਲੇ ਵਿੱਚ ਟਰੰਪ ਖ਼ਿਲਾਫ਼ ਸਜ਼ਾ ਦਾ ਐਲਾਨ 10 ਨੂੰ

Gagan Deep

Leave a Comment