New Zealand

ਡਾ: ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ।

ਆਕਲੈਂਡ (ਐੱਨ ਜੈੱਡ ਤਸਵੀਰ) ਅੰਬੇਦਕਰ ਸਪੋਰਟਸ ਐਂਡ ਕਲਚਰ ਕਲੱਬ,ਨਿਊਜੈਂਡ ਵੱਲੋਂ ਡਾਕਟਰ ਡਾ.ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮਦਿਨ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਗੁਰੂ ਘਰ ਵਿਖੇ ਸਾਰੀ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਜੀਵਨ ਅਤੇ ਉਨਾਂ ਦੀਆਂ ਸਿੱਖਿਆਵਾਂ ਬਾਰੇ ਚਾਨਣ ਪਾਇਆ ਗਿਆ। ਵੱਡੀ ਗਿਣਤੀ ਵਿੱਚ ਇਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਮੁੱਖ ਬੁਲਾਰਿਆਂ ਵਿੱਚ ਮਲਕੀਤ ਸਿੰਘ ਸਹੋਤਾ (ਪ੍ਰਧਾਨ ਅੰਬੇਦਕਰ ਸਪੋਰਟਸ ਐਂਡ ਕਲਚਰ ਕਲੱਬ), ਜਸਵਿੰਦਰ ਸਿੰਘ ਸੰਧੂ (ਸੈਕਟਰੀ ਅੰਬੇਦਕਰ ਸਪੋਰਟਸ ਐਂਡ ਕਲੱਬ ਕਲਚਰ ਕਲੱਬ) ਹੰਸ ਕਟਾਰੀਆ (ਸੈਕਟਰੀ ਬੰਬੇ ਹਿਲ ਗੁਰੂ ਘਰ) ਰੇਸ਼ਮ ਕਰੀਮਪੁਰੀ (ਸੈਕਟਰੀ ਅੰਬੇਦਕਰ ਮਿਸ਼ਨ ਸੋਸਾਇਟੀ ਐਨਜੈਡ) ਅਮਰਜੀਤ ਬੰਗੜ (ਮੈਂਬਰ ਅੰਬੇਦਕਰ ਮਿਸ਼ਨ ਸੋਸਾਇਟੀ) ਦਰਸ਼ਨ ਕਟਾਰੀਆ (ਕੌਂਸਲਰ ਫਗਵਾੜਾ) ਤੇ ਪ੍ਰਧਾਨ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਰਮਲਜੀਤ ਭੱਟੀ, ਕੈਸ਼ੀਅਰ ਪਰਦੀਪ ਕੁਮਾਰ, ਚੇਅਰਮੈਨ ਹਰਭਜਨ ਦੰਡਾ, ਸੈਕਟਰੀ ਹੰਸ ਕੂਟਾਰੀਆਂ, (ਪਲਵਿੰਦਰ ਸਿੰਘ ਸਾਬੀ ਮਹਾਇਕ ਸੈਕਟਰੀ,) ਸੁਰਿੰਦਰ ਕੁਮਾਰ ਸਿੱਧੂ ਵਾਈਸ ਚੇਅਰਮੈਨ ਅਤੇ ਅੰਬੇਦਕਰ ਸਪੋਰਟਸ ਐਂਡ ਕਲਚਰਲ ਕਲੱਬ ਮੈਂਬਰਾਂ ਵਿੱਚ ਮਲਕੀਤ ਸਿੰਘ ਸਹੋਤਾ ਪ੍ਰਧਾਨ,ਪਿਆਰਾ ਲਾਲ ਰੱਤੂ ਉੱਪ ਪ੍ਰਧਾਨ,ਜਸਵਿੰਦਰ ਸਿੰਘ ਸੰਧੂ ਸੈਕਟਰੀ,ਹਰਦਿਆਲ ਸਿੰਘ ਪੁਰ ਹੀਰਾਂ ਕੈਸ਼ੀਅਰ, ਪੰਕਜ ਕੁਮਾਰ ਵਰਕਿੰਗ ਕਮੇਟੀ ਦੇ ਚੇਅਰਮੈਨ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।

Related posts

ਆਕਲੈਂਡ ਦੇ ਸਟੈਨਮੋਰ ਬੇਅ ਵਿੱਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਸੜਕ ਬੰਦ

Gagan Deep

ਪ੍ਰਦਰਸ਼ਨਕਾਰੀਆਂ ਨੇ ਨਿਊਜ਼ੀਲੈਂਡ ਫਸਟ ਦੀ ਕਾਨਫਰੰਸ ‘ਚ ਨਾਅਰੇ ਲਗਾਕੇ ਵਿਘਨ ਪਾਇਆ

Gagan Deep

ਡੁਨੀਡਿਨ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ, ਹੜ੍ਹ ਦਾ ਪਾਣੀ ਵਧਣ ਕਾਰਨ ਲਾਲ ਰੈੱਡ ਅਲਰਟ ਜਾਰੀ

Gagan Deep

Leave a Comment