New Zealand

ਨਿਊਜ਼ੀਲੈਂਡ ਸਿੱਖ ਸੋਸਾਇਟੀ ਹਮਿਲਟਨ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੇ ਸੈਮੀਨਾਰ ਹਾਲ ਦਾ ਕੀਤਾ ਦੌਰਾ !

ਗੁਰਦੁਆਰਾ ਹਮਿਲਟਨ ਦਾ ਕੀਤਾ ਜਾਵੇਗਾ ਹੋਰ ਪਸਾਰ ਤੇ ਵਿਕਾਸ !!

ਆਕਲੈਂਡ-ਤਸਵੀਰ/ਹਰਗੋਬਿੰਦ ਸਿੰਘ ਸ਼ੇਖਪੁਰੀਆ- ਨਿਊਜ਼ੀਲੈਂਡ ਸਿੱਖ ਸੋਸਾਇਟੀ ਹਮਿਲਟਨ ਦੇ ਅਹੁਦੇਦਾਰਾਂ ਸ਼੍ਰੀ ਹਰਿਕ੍ਰਿਸ਼ਨ ਸਿੰਘ ਕੰਗ, ਹਰਪਾਲ ਸਿੰਘ, ਗੁਰਨੇਕ ਸਿੰਘ, ਰਵਿੰਦਰ ਸਿੰਘ ਰਵੀ ਅਤੇ ਸਤਿਨਾਮ ਸਿੰਘ ਪੰਜ ਮੈਂਬਰੀ ਟੀਮ ਨੇ ਦੀ ਆਕਲੈਂਡ ਸਿੱਖ ਸੋਸਾਇਟੀ ਇਨ ਕਾਰਪੋਰੇਸ਼ਨ ਨਿਊਜ਼ੀਲੈਂਡ ਅਧੀਨ ਚੱਲ ਰਹੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਕੋਲਮਾਰ ਰੋਡ ਦੇ ਨਵੇਂ ਬਣੇ ਸੈਮੀਨਾਰ ਹਾਲ ਦਾ ਦੌਰਾ ਕਰਕੇ ਜਾਣਕਾਰੀ ਹਾਸਿਲ ਕੀਤੀ। ਜਿਸ ਦਾ ਸਦ ਉਪਯੋਗ ਕਰਦਿਆਂ ਉਸੇ ਤਰਜ਼ੀਹ ਤੇ ਗੁਰਦੁਆਰਾ ਹਮਿਲਟਨ ਦਾ ਹੋਰ ਪਸਾਰ ਅਤੇ ਵਿਕਾਸ ਕੀਤਾ ਜਾ ਸਕੇ ! ਚੇਅਰਮੈਨ ਸਰਦਾਰ ਪ੍ਰਿਥੀਪਾਲ ਸਿੰਘ ਬਾਸਰਾ ਨੇ ਸਮੁੱਚੀ ਪ੍ਰਬੰਧਕ ਕਮੇਟੀ ਸਮੇਤ ਟੀਮ ਨੂੰ ਸੈਮੀਨਾਰ ਹਾਲ ਦਾ ਦੌਰਾ ਕਰਵਾਉਂਦਿਆਂ ਗੁਰਦੁਆਰਾ ਹਮਿਲਟਨ ਵਿੱਚ ਨਵੇਂ ਬਣਾਏ ਜਾ ਰਹੇ ਸੈਮੀਨਾਰ ਹਾਲ ਤੇ ਹੋਰ ਇਮਾਰਤ ਬਾਰੇ ਆਪਣੀ ਤਜਰਬੇਕਾਰੀ ਯੋਗ ਰਾਏ ਦਿੱਤੀ ! ਇਸ ਮੌਕੇ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਮੱਖਣ ਸਿੰਘ, ਰੇਸ਼ਮ ਸਿੰਘ, ਹਰਜੀਤ ਸਿੰਘ ਵਾਲੀਆ, ਤਸਵੀਰ ਅਖਬਾਰ ਦੇ ਮੁੱਖ ਸੰਪਾਦਕ ਨਰਿੰਦਰ ਕੁਮਾਰ ਸਿੰਗਲਾ, ਹਰਗੋਬਿੰਦ ਸਿੰਘ ਸ਼ੇਖਪੁਰੀਆ, ਅਜੀਤ ਸਿੰਘ ਪਰਮਾਰ ਆਦਿ ਹਾਜ਼ਰ ਸਨ ! ਅੱਜ ਦੇ ਹਫਤਾਵਾਰੀ ਸਮਾਗਮ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਭਗਤ ਧੰਨਾ ਜੱਟ ਨੂੰ ਸਮਰਪਿਤ ਸਨ, ਮੌਕੇ ਡਾਕਟਰ ਪ੍ਰਦੀਪ ਕੁਮਾਰ ਖੁੱਲਰ ਨਾਲ ਸਬੱਬੀ ਕਰਨਾਲ ਇੰਡੀਆ ਤੋਂ ਐਗਰੀਕਲਚਰਿਸਟ ਜਸਮੀਤ ਸਿੰਘ ਵੀ ਪਹੁੰਚੇ ਸਨ, ਜਿਹਨਾਂ ਨਾਲ ਸਮੁੱਚੇ ਹਾਜ਼ਰੀਨ ਨੇ ਬਿਹਤਰ ਖੇਤੀਬਾੜੀ ਕਰਨ ਬਾਰੇ ਵਿਚਾਰਾਂ ਵੀ ਕੀਤੀਆਂ ! ਇਸ ਮੌਕੇ ਉਪਰੋਕਤਾਂ ਤੋਂ ਇਲਾਵਾ ਸਾਬਕਾ ਐਮਪੀ ਹਰਨਾਮ ਸਿੰਘ ਗੋਲੀਅਨ, ਸੁਨੀਲ ਕੁਮਾਰ, ਮਨੋਜ ਕਪੂਰ ਆਦਿ ਵੀ ਹਾਜ਼ਰ ਸਨ ।

Related posts

ਸਰਕਾਰ ਨੇ 100 ਨਵੇਂ ਡਾਕਟਰਾਂ ਦੀ ਯੋਜਨਾ ਅਤੇ 285 ਮਿਲੀਅਨ ਡਾਲਰ ਦੇ ‘ਉੱਨਤੀ’ ਦਾ ਖੁਲਾਸਾ ਕੀਤਾ

Gagan Deep

ਨਿਊਜੀਲੈਂਡ ‘ਚ ਕੀਵੀ ਭਾਰਤੀਆਂ ਦੀ ਅਗਲੀ ਪੀੜ੍ਹੀ ਲਈ ਭਾਸ਼ਾ ਦੇ ਵਿਸ਼ੇਸ਼ ਮੌਕੇ

Gagan Deep

ਗਲੇਨਫੀਲਡ ਮਾਲ ਨੇੜੇ ਚਾਕੂ ਮਾਰਨ ਵਾਲੀ ਔਰਤ ਗ੍ਰਿਫਤਾਰ

Gagan Deep

Leave a Comment