ਆਕਲੈਂਡ (ਐੱਨ ਜੈੱਡ ਤਸਵੀਰ) ਭਾਰਤ ਦੀ ਨਿਊਜੀਲੈਂਡ ਰਹਿੰਦੀ ਇੱਕ ਔਰਤ ਦਾ ਵੀਜਾ ਤੇ ਭਾਰਤੀ ਨਾਗਰਿਕਤਾ ਭਾਰਤ ਸਰਕਾਰ ਵੱਲੋਂ ਇਸ ਕਰਕੇ ਰੱਦ ਕਰ ਦਿੱਤੀ ਗਈ ਹੈ ,ਕਿਉਂਕਿ ਉਸਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ।
2001 ‘ਚ ਸਪਨਾ ਸਮੰਤ ਨਾਮਕ ਇਹ ਲੜਕੀ ਭਾਰਤ ਦੇ ਮੁੰਬਈ ਤੋਂ ਨਿਊਜੀਲੈਂਡ ਆਈ ਸੀ।ਸਪਨਾ ਦੀ ਟਵਿੱਟਰ, ਯੂਟਿਊਬ, ਗ੍ਰੀਨ ਪਾਰਟੀ ਦੀ ਵੈਬਸਾਈਟ ਅਤੇ 2023 ਦੇ ਇੱਕ ਰੇਡੀਓ ਇੰਟਰਵਿਊ ਨੂੰ ਭਾਰਤ ਸਰਕਾਰ ਵਿਰੁੱਧ ਸਮੱਗਰੀ ਕਰਾਰ ਦਿੱਤਾ। ਉਨ੍ਹਾਂ ਉੱਤੇ ਭਾਰਤ ‘ਚ ਫ਼ਿਰਕੂ ਗਤੀਵਿਧੀਆ ਵਧਾਉਣ ਦੇ ਦੋਸ਼ ਲਗਾਏ ਗਏ। ਭਾਰਤ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਨਾਗਰਿਕਤਾ ਕਾਨੂੰਨ 1955 ਦੇ ਤਹਿਤ, ਓਸੀਆਈ ਵੀਜ਼ਾ ਕੋਈ ਵੀ ਸੁਰੱਖਿਆ ਜਾਂ ਲੋਕ-ਭਲਾਈ ਸੰਬੰਧੀ ਕਾਰਨ ਨਾਲ ਰੱਦ ਕੀਤਾ ਜਾ ਸਕਦਾ ਹੈ।
ਸਪਨਾ ਇੱਕ ਉੱਚ ਹਿੰਦੂ ਪਰਿਵਾਰ ਵਿੱਚ ਪੈਦਾ ਹੋਈ ਸੀ,ਉਸਨੇ ਭਾਰਤ ‘ਚ ਬਚਪਨ ਤੋਂ ਹੀ ਹਿੰਦੂ ਰਾਸ਼ਟਰਵਾਦ ਵਧਦੇ ਦੇਖਿਆ। 1992 ‘ਚ ਬਾਬਰੀ ਮਸੀਤ ਦਾ ਕਾਂਡ, ਜਿਸਨੂੰ ਭਾਜਪਾ ਵਲੋਂ ਸਮਰਥਨ ਮਿਲਿਆ ਸੀ, ਨੇ ਉਨ੍ਹਾਂ ਦੇ ਸੋਚਣ ਦੇ ਢੰਗ ਨੂੰ ਬਦਲ ਦਿੱਤਾ ਸੀ। ਨਿਊਜ਼ੀਲੈਂਡ ਆ ਕੇ, ਸਮੰਤ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਖੁਲ੍ਹ ਕੇ ਆਲੋਚਨਾ ਕਰ ਰਹੀ ਸੀ, ਪਰ ਉਨ੍ਹਾਂ ਨੇ ਹਮੇਸ਼ਾ ਸ਼ਾਂਤੀਪੂਰਨ ਅਤੇ ਕਾਨੂੰਨੀ ਤਰੀਕੇ ਨਾਲ ਆਪਣੀ ਗੱਲ ਰੱਖੀ।ਸਪਨਾ ਹੁਣ ਆਪਣੀ ਬੁੱਢੀ ਮਾਂ ਜੋ ਕਿ ਹੁਣ ਸਪਨਾ ਨਾਲ ਨਿਊਜੀਲੈਂਡ ਹੀ ਰਹਿ ਰਹੀ ਨੂੰ ਆਪਣੇ ਬੇਟੇ, ਸਪਨਾ ਦੇ ਭਰਾ ਨਾਲ ਨਹੀਂ ਮਿਲਾ ਸਕਦੀ।ਉਸਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।
ਪੈਸਿਫ਼ਿਕ ਮੁਲਕਾਂ ਵਿੱਚ ਇਹ ਪਹਿਲਾ ਮਾਮਲਾ ਹੈ ਜਿੱਥੇ ਕਿਸੇ ਵਿਅਕਤੀ ਦਾ ਵੀਜ਼ਾ ਰੱਦ ਕੀਤਾ ਗਿਆ ਹੋਵੇ।ਸਪਨਾ ਨੇ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਤੋਂ ਸਪੱਸਟੀਕਰਨ ਮੰਗਿਆ ਹੈ ਕਿ ਭਾਰਤ ਨਾਲ ਵਪਾਰਕ ਲੈਣ-ਦੇਣ ਦੇ ਪ੍ਰਕਿਰਿਆ ਕੀ ਹੁਣ ਲੋਕਾਂ ਦੇ ਹੱਕਾਂ ਨੂੰ ਦਾਅ ‘ਤੇ ਲਗਾ ਕੇ ਕੀਤੀ ਜਾਵੇਗੀ।ਇਸ ਸਬੰਧੀ ਗ੍ਰੀਨ ਪਾਰਟੀ ਦੇ ਆਗੂ ਰਿਕਾਰਡੋ ਮੈਨੇਂਡੇਜ਼ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮਾਮਲਿਆਂ ਦੀ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਪਰ ਸਰਕਾਰ ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਾਂ ਵੀਜ਼ਾ ਨੀਤੀ ਵਿੱਚ ਦਖਲ ਨਹੀਂ ਦੇ ਸਕਦੀ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਮਹੀਨੇ, ਸਿਆਟਲ ਦੀ ਸਾਬਕਾ ਕੌਂਸਲਰ ਖਸ਼ਮਾ ਸਾਵੰਤ, ਜੋ ਮੋਦੀ ਦੀ ਆਲੋਚਕ ਹੈ, ਵੀ ਭਾਰਤ ਦਾ ਵੀਜ਼ਾ ਲੈਣ ‘ਚ ਅਸਫ਼ਲ ਰਹੀ।ਇਹ ਮੁੱਦਾ ਖ਼ਾਲਿਸਤਾਨ ਸਮਰਥਕਾਂ ‘ਤੇ ਵੀ ਲਾਗੂ ਕੀਤਾ ਜਾ, ਰਿਹਾ ਹੈ, ਹਾਲਾਂਕਿ ਸਪਨਾ ਸਮੰਤ ਖ਼ਾਲਿਸਤਾਨ ਅੰਦੋਲਨ ਦੀ ਹਿਮਾਇਤੀ ਨਹੀਂ ਹੈ।ਹੁਣ ਲਕਸਨ ਅਤੇ ਨਿਊਜ਼ੀਲੈਂਡ ਦੀ ਸਰਕਾਰ ਲਈ ਇਹ ਇਕ ਕੂਟਨੀਤਿਕ ਇਮਤਿਹਾਨ ਬਣ ਗਿਆ ਹੈ।
Related posts
- Comments
- Facebook comments