ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਨੇ ਗੈਰੀ ਸਟੀਡ ਦੇ ਸਥਾਨ ’ਤੇ ਰੌਬ ਵਾਲਟਰ ਨੂੰ ਆਪਣੀ ਪੁਰਸ਼ ਕ੍ਰਿਕਟ ਟੀਮ ਦੇ ਤਿੰਨੇ ਰੂਪਾਂ ਦਾ ਕੋਚ ਨਿਯੁਕਤ ਕੀਤਾ ਹੈ। ਵਾਲਟਰ ਜਨਵਰੀ 2023 ਤੋਂ ਇਸ ਸਾਲ ਅਪ੍ਰੈਲ ਤੱਕ ਦੱਖਣੀ ਅਫਰੀਕਾ ਦੀਆਂ ਵਨ ਡੇ ਤੇ ਟੀ-20 ਟੀਮਾਂ ਦਾ ਕੋਚ ਰਿਹਾ ਹੈ। ਇਸ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਦੇ ਓਟਾਗੋ ਪ੍ਰਾਂਤ ਤੇ ਸੈਂਟ੍ਰਲ ਡਿਸਟ੍ਰਿਕਟਸ ਐਸੋਸੀਏਸ਼ਨ ਵਿਚ 5 ਸਾਲ ਤੱਕ ਕੋਚ ਰਿਹਾ ਹੈ।
ਵਾਲਟਰ ਦੇ ਕੋਚ ਰਹਿੰਦਿਆਂ ਦੱਖਣੀ ਅਫਰੀਕਾ ਨੇ ਵਨ ਡੇ ਵਿਸ਼ਵ ਕੱਪ 2023 ਤੇ ਇਸ ਸਾਲ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਇਹ ਹੀ ਨਹੀਂ, ਉਸ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਨੂੰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਸਟੀਡ 2018 ਤੋਂ ਤਿੰਨੇ ਰੂਪਾਂ ਵਿਚ ਨਿਊਜ਼ੀਲੈਂਡ ਦਾ ਮੁੱਖ ਕੋਚ ਸੀ।
previous post
Related posts
- Comments
- Facebook comments